ਪੀਐਮ ਮੋਦੀ ਏ.ਐਸ.ਆਈ. ਦੇ ਨਵੇਂ ਦਫ਼ਤਰ ਦੀ ਇਮਾਰਤ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ‘ਚ ਤਿਲਕ ਮਾਰਗ ‘ਤੇ ਭਾਰਤੀ ਪੁਰਾਤੱਤਵ ਸਰਵੇਖਣ, ਏ.ਐਸ.ਆਈ. ਦੇ ਨਵੇਂ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕੀਤਾ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਪੁਰਾਤੱਤਵ ਨਾਲ ਜੁੜੇ ਹਰ ਕਾਗਜ਼ ਦੀ ਆਪਣੀ ਮਹੱਤਤਾ ਹੁੰਦੀ ਹੈ ਅਤੇ ਉਹ ਕਿਸੇ ਕਹਾਣੀ ਨੂੰ ਬਿਆਨ ਕਰਦਾ ਹੈ।
ਇਕ ਸਰਕਾਰੀ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਹ ਨਵਾਂ ਦਫ਼ਤਰ ਅਤਿ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ‘ਚ ਇੱਕ ਕੇਂਦਰੀ ਪੁਰਾਤੱਤਵ ਲਾਈਬ੍ਰੇਰੀ ਵੀ ਮੌਜੂਦ ਹੋਵੇਗੀ, ਜਿਸ ‘ਚ 1 ਲੱਖ 50 ਹਜ਼ਾਰ ਪੁਤਸਕਾਂ ਅਤੇ ਰਸਾਲਿਆਂ ਦਾ ਸੰਗ੍ਰਹਿ ਹੋਵੇਗਾ।
ਇਸ ਉਦਘਾਟਨੀ ਸਮਾਗਮ ਮੌਕੇ ਸੱਭਿਆਚਾਰਕ ਮੰਤਰੀ ਡਾ.ਮਹੇਸ਼ ਸ਼ਰਮਾ, ਸੱਭਿਆਚਾਰਕ ਸਕੱਤਰ ਰਾਘਵੇਂਦਰ ਸਿੰਘ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਨਿਦੇਸ਼ਕ ਜਨਰਲ ਊਸ਼ਾ ਸ਼ਰਮਾ ਵੀ ਮੌਜੂਦ ਸਨ।