ਫੀਫਾ ਵਿਸ਼ਵ ਕੱਪ 2018: ਕਰੋਏਸ਼ੀਆ ਅਤੇ ਫਰਾਂਸ ਦਰਮਿਆਨ ਹੋਵੇਗਾ ਖਿਤਾਬੀ ਮੁਕਾਬਲਾ

ਫੀਫਾ ਵਿਸ਼ਵ ਕੱਪ 2018 ਦੇ ਖਿਤਾਬੀ ਮੈਚ ਲਈ ਫਰਾਂਸ ਅਤੇ ਕਰੋਏਸ਼ੀਆ ਦੀਆਂ ਟੀਮਾਂ ਮੈਦਾਨ ‘ਚ ਭਿੜਣਗੀਆਂ। ਬੀਤੀ ਰਾਤ ਮਾਸਕੋ ਵਿਖੇ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ‘ਚ ਕਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਮਾਤ ਦੇ ਕੇ ਫਾਈਨਲ ‘ਚ ਪਹੁੰਚ ਕੀਤੀ।ਕਰੋਏਸ਼ੀਆ ਨੇ ਵਾਧੂ ਸਮੇਂ ‘ਚ ਇਹ ਤਰੱਕੀ ਹਾਸਿਲ ਕੀਤੀ।
1966 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਇੰਗਲੈਂਡ ਫਾਈਨਲ ਤੱਕ ਪਹੁੰਚ ਸਕਦਾ ਸੀ ਪਰ ਇਕ ਕਦਮ ਪਹਿਲਾਂ ਹੀ ਉਸ ਦਾ ਸੁਪਨਾ ਚੱਕਣਾ ਚੂਰ ਹੋ ਗਿਆ।
ਹੁਣ ਐਤਵਾਰ ਨੂੰ ਮਾਸਕੋ ਵਿਖੇ ਕਰੋਏਸ਼ੀਆ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ ਅਤੇ ਇਕ ਦਿਨ ਪਹਿਲਾਂ ਜਾਨਿ ਕਿ ਸ਼ਨੀਵਾਰ ਤੀਜੇ ਸਥਾਨ ਲਈ ਇੰਗਲੈਂਡ ਅਤੇ ਬੈਲਜ਼ੀਅਮ ਦੀਆਂ ਟੀਮਾਂ ਮੈਦਾਨ ‘ਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਸੇਂਟ ਪੀਟਰਸਬਰਗ ਵਿਖੇ ਖੇਡਿਆ ਜਾਵੇਗਾ।