ਬ੍ਰਿਟੇਨ ਦੇ ਡਾਟਾ ਰੈਗੂਲੇਟਰ ਨੇ ਉਪਭੋਗਤਾਵਾਂ ਦੇ ਡਾਟਾ ਦੀ ਸੁਰੱਖਿਆ ‘ਚ ਬੇਨਿਯਮੀਆਂ ਦੇ ਚੱਲਦਿਆਂ ਫੇਸਬੁਕ ਨੂੰ 660,000 ਡਾਲਰ ਦਾ ਲਗਾਇਆ ਜੁਰਮਾਨਾ

ਬ੍ਰਿਟੇਨ ਦੇ ਡਾਟਾ ਪ੍ਰਬੰਧਕ ਨੇ ਉਪਭੋਗਤਾਵਾਂ ਦੇ ਡਾਟਾ ਦੀ ਸੁਰੱਖਿਆ ‘ਚ ਬੇਨਿਯਮੀਆਂ ਦੇ ਚੱਲਦਿਆਂ ਫੇਸਬੁਕ ਨੂੰ 660,000 ਡਾਲਰ (ਪੰਜ ਲੱਖ ਪੌਂਡ)ਦਾ ਜੁਰਮਾਨਾ ਲਗਾਇਆ ਹੈ।
ਬ੍ਰਿਟੇਨ ਦੇ 2016 ਯੂਰੋਪੀਅਨ ਯੂਨੀਅਨ ਜਨਮਤ ਦੇ ਦੋਵਾਂ ਪਾਸਿਆਂ ਦੀਆਂ ਕੰਪਨੀਆਂ ਵੱਲੋਂ ਵਰਤੋਂਕਾਰਾਂ ਸਬੰਧੀ ਨਿੱਜੀ ਜਾਣਕਾਰੀ ਦਾ ਦੁਰਉਪਯੋਗ ਕੀਤੇ ਜਾਣ ਦੀ ਜਾਂਚ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਰਿਪੋਰਟ ‘ਚ ਸੂਚਨਾ ਕਮਿਸ਼ਨਰ ਦੇ ਦਫ਼ਤਰ ਨੇ ਕਿਹਾ ਕਿ ਕੰਪਨੀ ਇਹ ਸਾਬਿਤ ਕਰਨ ‘ਚ ਅਸਫਲ ਰਹੀ ਹੈ ਕਿ ਕਿਵੇਂ ਕੋਈ ਦੂਜਾ ਡਾਟਾ ਦਾ ਪ੍ਰਯੋਗ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ‘ਚ ਸੋਸ਼ਲ ਮੀਡੀਆ ਫੇਸਬੁਕ ‘ਤੇ ਉਪਭਗਿਤਾਵਾਂ ਦੀ ਨਿੱਜੀ ਸੂਚਨਾ ਦੀ ਦੁਰਵਰਤੋਂ ਦਾ ਇਲਜ਼ਾਮ ਲੱਗਿਆ ਸੀ।