ਬ੍ਰਿਿਟਸ਼ ਸਰਕਾਰ ਅਫ਼ਗਾਨਿਸਤਾਨ ‘ਚ ਆਪਣੇ ਸੈਨਿਕਾਂ ਦੀ ਗਿਣਤੀ ਲਗਭਗ ਦੁੱਗਣੀ ਕਰਨ ਦੀ ਤਿਆਰੀ ‘ਚ

ਬ੍ਰਿਿਟਸ਼ ਸਰਕਾਰ ਅਫ਼ਗਾਨਿਸਤਾਨ ‘ਚ ਆਪਣੀਆਂ ਫੌਜਾਂ ਦੀ ਗਿਣਤੀ ਤਕਰੀਬਨ ਦੁੱਗਣੀ ਕਰਨ ਦੀ ਵਿਉਂਤ ਬਣਾ ਰਹੀ ਹੈ।ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਫ਼ਗਾਨਿਸਤਾਨ ‘ਚ ਨਾਜ਼ੁਕ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਮਦਦ ਦੀ ਅਪੀਲ ਕੀਤੀ ਗਈ ਸੀ ਅਤੇ ਇਸ ‘ਤੇ ਵਿਚਾਰ ਕਰਦਿਆਂ ਬ੍ਰਿਿਟਸ਼ ਸਰਕਾਰ ਵੱਲੋਂ ਇਹ ਯੋਜਨਾ ਬਣਾਈ ਜਾ ਰਹੀ ਹੈ।
ਵਾਧੂ ਸੈਨਿਕ ਅਫ਼ਗਾਨੀ ਫੌਜ ਨੂੰ ਸਿਖਲਾਈ ਦੇਣ ਅਤੇ ਮਦਦ ਕਰਨ ਲਈ ਨਾਟੋ ਦੀ ਅਗਵਾਈ ਵਾਲੇ ਸਿਖਲਾਈ ਮਿਸ਼ਨ ‘ਚ ਹਿੱਸਾ ਲੈਣਗੇ।ਉਹ ਰਾਜਧਾਨੀ ਕਾਬੁਲ ‘ਚ ਠਹਿਰਾਵ ਕਰਨਗੇ ਅਤੇ ਜੰਗੀ ਭੂਮਿਕਾ ‘ਚ ਸ਼ਮੂਲੀਅਤ ਨਹੀਂ ਕਰਨਗੇ।ਬ੍ਰਿਿਟਸ਼ ਸੈਨਿਕਾਂ ਨੇ 2014 ‘ਚ ਆਪਣੀ ਜੰਗੀ ਮੁਹਿੰਮ ਨੂੰ ਖ਼ਤਮ ਕਰ ਦਿੱਤਾ ਸੀ।
ਇਹ ਐਲਾਨ ਬੈਲਜੀਅਮ ‘ਚ ਆਯੋਜਿਤ ਹੋਣ ਵਾਲੇ ਨਾਟੋ ਸੰਮੇਲਨ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ।