ਭਾਰਤ ਅਤੇ ਯੂ.ਕੇ. ਨੇ ਕਾਨੂੰਨੀ ਪੇਸ਼ੇਵਰਾਂ ਰਾਂਹੀ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਸਬੰਧੀ ਸਮਝੌਤੇ ਨੂੰ ਕੀਤਾ ਸਹੀਬੱਧ

ਭਾਰਤ ਅਤੇ ਯੂ.ਕੇ. ਨੇ ਵੱਖ-ਵੱਖ ਅਦਾਲਤਾਂ ਅਤੇ ਟ੍ਰਿਿਬਊਨਲਾਂ ਅੱਗੇ ਵਿਵਾਦਾਂ ਦੇ ਨਿਪਟਾਰੇ ਲਈ ਕਾਨੂੰਨੀ ਪੇਸ਼ੇਵਰਾਂ  ਅਤੇ ਸਰਕਾਰੀ ਕਰਮਚਾਰੀਆਂ ਰਾਂਹੀ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਸਬੰਧੀ ਸਮਝੌਤੇ ‘ਤੇ ਦਸਤਖਤ ਕੀਤੇ ਹਨ ।
ਇਹ ਸਮਝੌਤਾ ਲੰਡਨ ‘ਚ ਤੈਅ ਕੀਤਾ ਗਿਆ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਜੋ ਕਿ ਇਸ ਹਫ਼ਤੇ ਲੰਡਨ ਦੇ ਦੌਰੇ ‘ਤੇ ਸਨ , ਉਨ੍ਹਾਂ ਨੇ ਅਤੇ ਬ੍ਰਿਟੇਨ ਦੇ ਸਟੇਟ ਫ਼ਾਰ ਜਸਟਿਸ ਦੇ ਸਕੱਤਰ ਡੇਵਿਡ ਗੌਕੇ ਨੇ ਇਸ ਸਮਝੌਤੇ ‘ਤੇ ਹਸਤਾਖਰ ਕੀਤੇ।
ਸਹਿਮਤੀ ਮੰਗ ਪੱਤਰ ‘ਚ ਕਾਨੂੰਨੀ ਮਾਮਲਿਆਂ ‘ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਮੰਗ ਕੀਤੀ ਗਈ ਸੀ।ਦੋਵਾਂ ਮੁਲਕਾਂ ਨੇ ਕੌਮਾਂਤਰੀ ਮਹੱਤਤਾ ਦੇ ਮੌਜੂਦਾ ਮੁੱਦਿਆਂ ਸਬੰਧੀ ਸੂਚਨਾ ਆਦਾਨ-ਪ੍ਰਦਾਨ ਕਰਨ ਸਬੰਧੀ ਵੀ ਸਹਿਮਤੀ ਪ੍ਰਗਟ ਕੀਤੀ।ਇਸ ਸਹਿਮਤੀ ਮੰਗ ਪੱਤਰ ਨੂੰ ਪਿਛਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਵੱਲੋਂ ਹਰੀ ਝੰਡੀ ਮਿਲ ਗਈ ਸੀ।