ਭਾਰਤ ਪੁਨਰ ਨਿਰਮਾਣ ਅਤੇ ਵਿਕਾਸ ਲਈ ਯੂਰੋਪੀਅਨ ਬੈਂਕ ਦਾ 69ਵਾਂ ਹਿੱਸੇਦਾਰ ਬਣਿਆ

ਭਾਰਤ ਪੁਨਰ ਨਿਰਮਾਣ ਅਤੇ ਵਿਕਾਸ ਲਈ ਯੂਰੋਪੀਅਨ ਬੈਂਕ ਦਾ 69ਵਾਂ ਹਿੱਸੇਦਾਰ ਬਣ ਗਿਆ ਹੈ।ਇਸ ਨਾਲ ਕਾਰਵਾਈ ਦੇ ਬੈਂਕ ਦੇ ਸਮੁੱਚੇ ਖੇਤਰ ‘ਚ ਭਾਰਤੀ ਕੰਪਨੀਆਂ ਦੇ ਨਾਲ ਵਧੇਰੇ ਸਾਂਝੇ ਨਿਵੇਸ਼ ਲਈ ਰਾਹ ਖੁਲ੍ਹ ਗਿਆ ਹੈ।
ਯੂਰੋਪੀਅਂ ਬੈਂਕ ਦੀ ਪ੍ਰਧਾਨ ਸੂਮਾ ਚੱਕਰਬਰਤੀ ਨੇ ਬੀਤੇ ਦਿਨ ਲੰਡਨ ‘ਚ ਕਿਹਾ ਕਿ ਭਾਰਤ ਨੇ ਦਸੰਬਰ 2017 ‘ਚ ਆਪਣੀ ਮੈਂਬਰਸ਼ਿਪ ਲਈ ਅਪਲਾਈ ਕੀਤਾ ਸੀ। ਗਵਰਨਰਾਂ ਦੀ ਬੋਰਡ ਨੇ ਮਾਰਚ 2018 ‘ਚ ਸਰਬਸੰਮਤੀ ਨਾਲ ਭਾਰਤ ਦੀ ਅਰਜ਼ੀ ‘ਤੇ ਹਾਂ ਪੱਖੀ ਮੋਹਰ ਲਗਾਈ ਅਤੇ ਮੈਂਬਰਸ਼ਿਪ ਦੀ ਸਮੁੱਚੀ ਪ੍ਰਕ੍ਰਿਆ ਇਸ ਹਫ਼ਤੇ ਮੁਕੰਮਲ ਹੋ ਗਈ ਹੈ।
ਇਸ ਬਹੁ-ਪੱਖੀ ਵਿਕਾਸ ਬੈਂਕ ਦਾ ਮੁੱਖ ਦਫ਼ਤਰ ਲੰਡਨ ‘ਚ ਹੈ ਅਤੇ ਇਸ ਦੀ ਸਥਾਪਨਾ 1991 ‘ਚ ਹੋਈ ਸੀ।