ਮੌਦਰਿਕ ਨੀਤੀ ਕਮੇਟੀ ਨੇ ਮੌਦਰਿਕ ਨੀਤੀ ਬੈਠਕ ਲਈ 3 ਦਿਨਾਂ ਫਾਰਮੈਟ ਜਾਰੀ ਰੱਖਣ ਦਾ ਲਿਆ ਫ਼ੈਸਲਾ

 ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ  ਉਹ ਮੌਦਰਿਕ ਨੀਤੀ ਕਮੇਟੀ ਦੇ 3 ਦਿਨਾਂ ਬੈਠਕ ਫਾਰਮੈਟ ਨੂੰ ਜਾਰੀ ਰੱਖੇਗਾ।ਐਮ.ਪੀ.ਸੀ. ਪ੍ਰਮੱੁਖ ਵਿਆਜ ਦਰਾਂ ਨੂੰ ਨਿਰਧਾਰਿਤ ਕਰਦੀ ਹੈ।
ਐਮ.ਪੀ.ਸੀ. ਦੀ 30 ਜੁਲਾਈ ਨੂੰ ਬੈਠਕ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 1 ਅਗਸਤ ਤੱਕ ਚੱਲੇਗੀ।ਮੁੰਬਈ ‘ਚ ਬੀਤੇ ਦਿਨ ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ‘ਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 2018-19 ਲਈ ਤੀਜੀ ਦੋ-ਨਹੀਨਾਵਾਰ ਮੌਦਰਿਕ ਨੀਤੀ ਬਿਆਨ 1 ਅਗਸਤ ਨੂੰ ਜਾਰੀ ਕੀਤਾ ਜਾਵੇਗਾ ਅਤੇ 3 ਦਿਨਾਂ ਦੀ ਬੈਠਕ ਦਾ ਫਾਰਮੈਟ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਮ.ਪੀ.ਸੀ. ਦੋ ਦਿਨਾਂ ਲਈ ਬੈਠਕ ਕਰਦੀ ਸੀ ਪਰ ਪਿਛਲੀ ਬੈਠਕ 3 ਦਿਨਾਂ ਤੱਕ ਚੱਲੀ ਸੀ। ਹਾਲਾਂਕਿ ਰਿਜ਼ਰਵ ਬੈਂਕ ਨੇ ਮੀਟਿੰਗ ‘ਚ 1 ਦਿਨ ਦੇ ਵਾਧੇ ਸਬੰਧੀ ਕੋਈ ਕਾਰਨ ਪੇਸ਼ ਨਹੀਂ ਕੀਤਾ ਹੈ।
6 ਮੈਂਬਰੀ ਐਮ.ਪੀ.ਸੀ. ਦੀ ਅਗਵਾਈ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਵੱਲੋਂ ਕੀਤੀ ਜਾਂਦੀ ਹੈ।ਐਮ.ਪੀ.ਸੀ. ਦਾ ਗਠਨ ਅਕਤੂਬਰ 2016 ‘ਚ ਕੀਤਾ ਗਿਆ ਸੀ ਜਿਸ ਦਾ ਮਕਸਦ ਪ੍ਰਮੁੱਖ ਮੌਦਰਿਕ ਨੀਤੀ ਫ਼ੈਸਲਿਆਂ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਮਾਹੌਲ ਤਿਆਰ ਕਰਨਾ ਹੈ।