ਵਿਸ਼ਵ ਬੈਂਕ ਦਰਜਾਬੰਦੀ ‘ਚ ਭਾਰਤ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਵੱਜੋਂ ਉਭਰਿਆ

ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਅਗਲੇ ਕੁੱਝ ਸਾਲਾਂ ‘ਚ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਅਤੇ ਲਗਭਗ 16 ਸਾਲਾਂ ‘ਚ 10 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਨ ਦੀ ਰਾਹ ‘ਤੇ ਚੱਲ ਰਿਹਾ ਹੈ।
ਵਿਸ਼ਵ ਬੈਂਕ 2017 ਦੇ ਅੰਕੜਿਆਂ ‘ਤੇ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥ ਵਿਸਸਥਾ ਬਣ ਗਿਆ ਹੈ, ਜੋ ਕਿ ਬਹੁਤ ਸਾਰੇ ਢਾਂਚਾਗਤ, ਸੈਕਟਰਲ, ਸਮਾਜਿਕ-ਆਰਥਿਕ ਸੁਧਾਰਾਂ ਦਾ ਸਿੱਟਾ ਹੈ।
ਇਸ ਦਰਜਾਬੰਦੀ ‘ਚ ਅਮਰੀਕਾ ਦੁਨੀਆ ਦਾ ਸਭ ਤੋਂ ਸਿਖਰਲਾ ਅਰਥਚਾਰਾ ਹੈ। ਇਸ ਤੋਂ ਬਾਅਦ ਚੀਨ, ਜਾਪਾਨ, ਜਰਮਨੀ ਅਤੇ ਬਰਤਾਨੀਆ ਆਉਂਦੇ ਹਨ।