ਵਿੰਬਲਡਨ: ਫੈਡਰਰ ਨੂੰ ਕੁਆਰਟਰ ਫਾਈਨਲ ‘ਚ ਵੇਖਣਾ ਪਿਆ ਹਾਰ ਦਾ ਮੂੰਹ; ਨਡਾਲ ਪਹੁੰਚੇ ਸੈਮੀਫਾਈਨਲ ‘ਚ

ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ‘ਚ ਰੋਜਰ ਫੈਡਰਰ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਮੁਕਾਬਲੇ ‘ਚ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਤੋਂ 5 ਸੈਟਾਂ ‘ਚ 6-7, 7-6, 5-7, 4-6, 11-13 ਨਾਲ ਹਾਰ ਗਏ ਹਨ। ਦੱਸਣਯੋਗ ਹੈ ਕਿ ਐਂਡਰਸਨ 1983 ਤੋਂ ਬਾਅਧ ਵਿੰਬਲਡਨ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਦੱਖਣੀ ਅਫ਼ਰੀਕਾ ਦੇ ਖਿਡਾਰੀ ਬਣ ਗਏ ਹਨ।
ਇਕ ਹੋਰ ਕੁਆਟਰ ਫਾਈਨਲ ਮੈਚ ‘ਚ ਰਾਫੇਲ ਨਡਾਲ ਨੇ ਜੁਆਨ ਮਾਰਟਿਨ ਦੇਲ ਪੋਟਰੋ ਨੂੰ 7-5, 6-7 (7-9), 4-6, 6-4, 6-4 ਨਾਲ ਹਰਾ ਕੇ ਸੈਮੀਫਾਈਨਲ ਤੱਕ ਪਹੁੰਚ ਕੀਤੀ।