ਸਰਕਾਰ ਨੇ ਨੈਟ ਨਿਰਪੱਖਤਾ ਨੂੰ ਦਿੱਤੀ ਮਨਜ਼ੂਰੀ, ਭਾਰਤ ‘ਚ ਇੰਟਰਨੈੱਟ ਸੁਤੰਤਰ ਅਤੇ ਨਿਰਪੱਖ ਰਹੇਗਾ

ਦੂਰ ਸੰਚਾਰ ਕਮਿਸ਼ਨ ਨੇ ਇੰਟਰਨੈਟ ਦੀ ਸਹੂਲਤ ਨਿਰਪੱਖ ਢੰਗ ਨਾਲ ਮੁਹੱਈਆ ਕਰਵਾਉਣ ਲਈ ਨੈਟ ਨਿਰਪੱਖਤਾ ਨੇਮਾਂ ਨੂੰ ਆਪਣੀ ਪ੍ਰਵਾਣਗੀ ਦੇ ਦਿੱਤੀ ਹੈ।ਇੰਨਾਂ ਨਿਯਮਾਂ ਤਹਿਤ ਸੇਵਾ ਵਰਤੋਂਕਾਰਾਂ ਨੂੰ ਇੰਟਰਨੈਟ ਦੀ ਵਿਸ਼ਾ ਵਸਤੂ ਅਤੇ ਸੇਵਾਵਾਂ ‘ਚ ਭੇਦ ਭਾਵ ਕਰਨ ਤੋਂ ਰੋਕਿਆ ਜਾ ਸਕੇਗਾ।ਹੁਣ ਬਲਾਕਿੰਗ ਜਾਂ ਉੱਚ ਸਪੀਡ ਐਕਸਸ ਰਾਂਹੀ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਸੰਭਵ ਨਹੀਂ ਹੋਵੇਗਾ।
ਬੀਤੇ ਦਿਨ ਨਵੀਂ ਦਿੱਲੀ ‘ਚ ਦੂਰ ਸੰਚਾਰ ਕਮਿਸ਼ਨ ਦੀ ਪ੍ਰਧਾਨ ਅਰੁਣਾ ਸੁੰਦਰਰਾਜਨ ਨੇ ਦੱਸਿਆ ਕਿ ਰਿਮੋਟ ਸਰਜਰੀ ਅਤੇ ਆਟੋਨਮਸ ਕਾਰਾਂ ਵਰਗੀਆਂ ਕੁੱਝ ਮਹੱਤਵਪੂਰਨ ਐਪਲੀਕੇਸ਼ਨਾਂ ਜਾਂ ਸੇਵਾਵਾਂ ਨੂੰ ਨੈਟ ਨਿਰਪੱਖਤਾ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।