ਹਿਮਾ ਦਾਸ ਅੰਡਰ-20 ਵਿਸ਼ਵ ਐਥਲੈਟਿਕਸ ‘ਚ 400 ਮੀ. ਫਾਈਨਲ ‘ਚ

ਭਾਰਤੀ ਦੌੜਾਕ ਹਿਮਾ ਦਾਸ ਨੇ ਬੀਤੇ ਦਿਨ ਫਿਨਲੈਂਡ ‘ਚ ਟਮਪੇਰੇ ਵਿਖੇ ਆਈ.ਏ.ਏ.ਐਫ. ਵਿਸ਼ਵ ਅੰਡਰ-20 ਅੇਥਲੈਟਿਕਸ ਚੈਂਪੀਅਂਸ਼ਿਪ ਦੇ ਮਹਿਲਾ 400 ਮੀਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ।ਚੈਂਪੀਅਨਸ਼ਿਪ ਦੇ ਦੂਜੇ ਦਿਨ 18 ਸਾਲਾ ਦਾਸ ਨੇ 52.10 ਸੈਕਿੰਡ ‘ਚ ਸੈਮੀਫਾਈਨਲ ‘ਚ ਜਿੱਤ ਦਰਜ ਕੀਤੀ।
ਇਸ ਚੈਂਪੀਅਨਸ਼ਿਪ ‘ਚ ਭਾਰਤੀ ਮੁਹਿੰਮ ‘ਚ ਜਿਸਨਾ ਮੈਥਿਊ ਨੇ ਸੈਮੀਫਾਈਨਲ ਮੁਕਾਬਲੇ ‘ਚ 53.86 ਸੈਕਿੰਡ ਦੇ ਸਮੇਂ ਨਾਲ 2 ਹੀਟਾਂ ‘ਚ ਪੰਜਵਾ ਸਥਾਨ ਹਾਸਿਲ ਕੀਤਾ ਅਤੇ ਸਮੁੱਚੇ ਤੌਰ ‘ਤੇ 13ਵਾਂ ਸਥਾਨ ਪ੍ਰਾਪਤ ਕੀਤਾ।
ਰੋਮਾਨੀਆ ਦੀ ਏ.ਮਿਕਲੋਸ ਨੇ 52.58 ਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਿਲ ਕੀਤਾ।ਚਾਰਾਂ ਹੀਟਾਂ ‘ਚ ਪਹਿਲੇ ਦੋ ਸਥਾਨਾਂ ‘ਤੇ ਰਹਿਣ ਵਾਲੀਆਂ ਖਿਡਾਰਨਾਂ ਅੱਜ ਫਾਈਨਲ ਦੌੜ ‘ਚ ਹਿੱਸਾ ਲੈਣਗੀਆਂ।