ਪਿਛਲੇ 3 ਸਾਲਾਂ ‘ਚ 13 ਹਜ਼ਾਰ ਗ਼ੈਰ ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਰੱਦ: ਸਰਕਾਰ

ਸਰਕਾਰ ਨੇ ਬੀਤੇ ਦਿਨ ਕਿਹਾ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਦੇ ਵੱਖ-ਵੱਖ ਵਿਧਾਨਾਂ ਦੀ ਉਲੰਘਣਾ ਦੇ ਚੱਲਦਿਆਂ ਪਿਛਲੇ 3 ਸਾਲਾਂ ‘ਚ 13 ਹਜ਼ਾਰ ਤੋਂ ਵੀ ਵੱਧ ਗ਼ੈਰ ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ।
ਮੰਗਲਵਾਰ ਨੂੰ ਲੋਕ ਸਭਾ ‘ਚ ਪ੍ਰਸ਼ਨਕਾਲ ‘ਚ ਪੂਰਕ ਦੇ ਜਵਾਬ ‘ਚ ਗ੍ਰਹਿ ਰਾਜ ਮੰਤਰੀ ਕਿਿਰਨ ਰਿਜੀਜੂ ਨੇ ਕਿਹਾ ਕਿ 86 ਗ਼ੈਰ ਸਰਕਾਰੀ ਸੰਸਥਾਵਾਂ ਨੂੰ ਸਾਲ 2016 ਤੋਂ 3 ਕਰੋੜ 14 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।ਮੰਤਰੀ ਨੇ ਕਿਹਾ ਕਿ 4 ਮਾਮਲਿਆਂ ਨੂੰ ਅਗਲੇਰੀ ਝਾਂਚ ਲਈ ਸੀ.ਬੀ.ਆਈ. ਦੇ ਹਵਾਲੇ ਕੀਤਾ ਗਿਆ ਹੈ।