ਸਰਕਾਰ ਨੇ ਐਫ.ਆਰ.ਡੀ.ਆਈ. ਬਿੱਲ ਲੋਕ ਸਭਾ ਤੋਂ ਲਿਆ ਵਾਪਿਸ

ਸਰਕਾਰ ਨੇ ਬੀਤੇ ਦਿਨ ਐਫ.ਆਰ.ਡੀ.ਆਈ. ਬਿੱਲ ਲੋਕ ਸਭਾ ਤੋਂ ਵਾਪਿਸ ਲੈ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਪ੍ਰਸਤਾਵਿਤ ਬਿੱਲ ਸਬੰਧੀ ਲੋਕਾਂ ‘ਚ ਫੈਲੀ ਬੈਚੇਨੀ ਦੇ ਕਾਰਨ ਇਸ ਨੂੰ ਵਾਪਿਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਬਿੱਲ ਪਿਛਲੇ ਸਾਲ ਅਗਸਤ ਮਹੀਨੇ ਸਦਨ ‘ਚ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ‘ਚ ਸੰਸਦ ਦੀ ਸਾਂਝੀ ਕਮੇਟੀ ਅੱਗੇ ਭੇਜ ਦਿੱਤਾ ਗਿਆ ਸੀ।
ਬਿੱਲ ਨੂੰ ਵਾਪਿਸ ਲੈਣ ਦਾ ਪ੍ਰਸਤਾਵ ਵਿੱਤ ਰਾਜ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਅਤੇ ਸਦਨ ਨੇ ਇਸ ‘ਤੇ ਆਪਣੀ ਮੋਹਰ ਲਗਾ ਦਿੱਤੀ।
ਪਿਛਲੇ ਹਫ਼ਤੇ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀ ਅਤੇ ਸਰਕਾਰ ਵੱਲੋਂ ਇਸ ਬਿੱਲ ਨੂੰ ਵਾਪਿਸ ਲੈਣ ਦੇ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕੀਤੀ ਸੀ।