ਸਿੰਗਾਪੁਰ ‘ਚ ਆਸੀਆਨ ਵਿਦੇਸ਼ ਮੰਤਰੀਆਂ ਦੀ ਹੋਈ ਬੈਠਕ

ਹਾਲ ‘ਚ ਹੀ ਸਿੰਗਾਪੁਰ ਵਿਖੇ 10 ਮੈਂਬਰੀ ਦੱਖਣ-ਪੂਰਬੀ ਏਸ਼ੀਆਈ ਸਮੂਹ ਆਸੀਆਨ ਦੇ ਵਿਦੇਸ਼ ਮੰਤਰੀਆਂ ਦੀ 51ਵੀਂ ਬੈਠਕ ਦਾ ਆਯੋਜਨ ਕੀਤਾ ਗਿਆ।ਦੱਖਣੀ ਚੀਨ ਸਾਗਰ ਦੀਪ ਸਮੂਹ ਦੇ ਵਿਵਾਦਿਤ ਮੁੱਦੇ ਕਾਰਨ ਆਸੀਆਨ ਏਕਤਾ ‘ਚ ਆਈ ਕਮੀ ਅਤੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਅਮਰੀਕਾ ਅਤੇ ਚੀਨ  ਦਰਮਿਆਨ ਵਪਾਰਕ ਜੰਗ ਦੇ ਮੱਦੇਨਜ਼ਰ ਮੰਤਰੀ ਪੱਧਰ ਦੀ ਇਸ ਬੈਠਕ ‘ਚ 26 ਪੰਨਿਆਂ ਦਾ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ, ਜਿਸ ‘ਚ ਸਮੂਹ ਨੂੰ ਨਵਾਂ ਰੂਪ ਪ੍ਰਦਾਨ ਕਰਨ ਅਤੇ ਇਸ ਨੂੰ ਲਚਕੀਲਾ ਬਣਾਏ ਰੱਖਣ ਲਈ ਕੰਮ ਕਰਨ ਲਈ ਕਿਹਾ ਗਿਆ।
ਵਿਚੋਲੇ ਦੇ ਨਵੇਂ ਰੂਪ ‘ਚ ਸਿੰਗਾਪੁਰ ਨੇ ਹਾਲ ‘ਚ ਹੀ ਕੋਰੀਆਈ ਪ੍ਰਾਇਦੀਪ ਨੂੰ ਪ੍ਰਾਮਣੂ ਮੁਕਤ ਕਰਨ ਸਬੰਧੀ ਟਰੰਪ-ਕਿਮ ਦੀ ਇਤਿਹਾਸਿਕ ਬੈਠਕ ਦੀ ਮੇਜ਼ਬਾਨੀ ਕੀਤੀ ਸੀ।
ਆਸੀਆਨ ਦੀ ਹਰ ਸਾਲ ਨਿਯਮਿਤ ਰੂਪ ‘ਚ ਬੈਠਕ ਹੁੰਦੀ ਹੈ ਅਤੇ ਸੰਬੰਧਿਤ ਉੱਤਚ ਪੱਧਰੀ ਅਧਿਕਾਰੀ ਲਗਭਗ ਹਜ਼ਾਰ ਵਾਰ ਵਿਚਾਰ ਚਰਚਾ ਕਰਦੇ ਹਨ।ਇਸ ਵਾਰ ਦੀ ਆਸੀਆਨ ਵਿਦੇਸ਼ ਮੰਤਰੀਆਂ ਦੀ ਬੈਠਕ ਉਸ ਸਮੇਂ ਹੋਈ ਹੈ ਜਦੋਂ ਦੋਵੇਂ ਅੰਦਰੂਨੀ ਅਤੇ ਬਾਹਰੀ ਕਾਰਕ ਸਮੂਹ ਨੂੰ ਪ੍ਰਭਾਵਿਤ ਕਰ ਰਹੇ ਹਨ। ਆਯੋਜਕ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਦੇ ਸ਼ਬਦਾਂ ‘ਚ ਆਸੀਆਨ ਇਕ ਮੁਸ਼ਕਿਲ ਮੋੜ ‘ਤੇ ਹੈ।
ਅੰਦਰੂਨੀ ਪੱਧਰ ‘ਤੇ ਆਸੀਆਨ ਦਾ 2025 ਤੱਕ ਤਿੰਨ ਭਾਈਚਾਰਿਆਂ, ਰਾਜਨੀਤਿਕ-ਸੁਰੱਖਿਆ, ਆਰਥਿਕ ਅਤੇ ਸੱਭਿਆਚਾਰਕ ਭਾਈਚਾਰਾ ਬਣਾਉਣ ਦੇ 2015 ਦੇ ਪ੍ਰਸਤਾਵ ਨੂੰ ਉਦੋਂ ਤੱਕ ਸਵੀਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਸਮੂਹ ਏਕੀਕਰਨ ਪ੍ਰਕ੍ਰਿਆ ‘ਚ ਅੱਗੇ ਨਹੀਂ ਵਧੇਗਾ ਅਤੇ ਬਣਾਵਟੀ ਖੁਫੀਆ, ਨਵੀਂ ਊਰਜਾ, ਰੋਬੋਟਿਕ ਅਤੇ ਹੋਰ ਆਧੁਨਿਕ ਤਕਨੀਕਾਂ ‘ਚ ਚੌਥੀ ਉਦਯੋਗਿਕ ਕ੍ਰਾਂਤੀ ਦੀ ਪਹਿਲ ਦਾ ਆਗਾਜ਼ ਨਹੀਂ ਕਰਦਾ।
ਬਾਹਰੀ ਕਾਰਕਾਂ ‘ਚ ਪਿਛਲੀ ਮੰਤਰੀ ਪੱਧਰ ਦੀ ਬੈਠਕ ਮਿਸਾਲਨ 2010 ‘ਚ ਹਨੋਈ ‘ਚ ਹੋਈ ਆਸੀਆਨ ਦੀਆਂ ਹੋਰ ਬੈਠਕਾਂ ਚੀਨ ਦੇ ਨਾਲ ਦੱਖਣੀ ਚੀਂ ਸਾਗਰ ਦੀਪ ਸਮੂਹ ਵਿਵਾਦ ਦੇ ਹੱਲ ‘ਤੇ ਕੋਈ ਸਾਂਝੀ ਸਹਿਮਤੀ ਨਹੀਂ ਬਣਾ ਪਾਈਆਂ ਸਨ।ਪਰ ਹਾਲ ਦੀ ਬੈਠਕ ‘ਚ ਵਿਵਾਦਿਤ ਧਿਰਾਂ ਦੇ ਲਈ ਨਿਯਮ ਬਣਾਉਣ ਦੇ ਸਬੰਧ ‘ਚ ਤਰੱਕੀ ਹਾਸਿਲ ਕੀਤੀ ਗਈ ਹੈ।ਹਾਲਾਂਕਿ ਨਵੰਬਰ 2002 ‘ਚ ਪਿਛਲੇ ਐਲਾਨਨਾਮੇ ਤੋਂ ਬਾਅਧ 9 ਸਾਲ ਦਿਸ਼ਾ ਨਿਦੇਸ਼ ਤਿਆਰ ਕਰਨ ‘ਚ ਲੱਗੇ ਅਤੇ ਇੰਨਾਂ ਨੂੰ ਕਿਸੇ ਵੀ ਸੂਰਤ ‘ਚ ਲਾਗੂ ਵੀ ਨਹੀਂ ਕੀਤਾ ਗਿਆ। ਇਹ ਇਸ ਤਰ੍ਹਾਂ ਸੀ ਕਿ ਕਿਤੇ ਨਾ ਕਿਤੇ ਚੀਨ ਨੂੰ ਦੱਖਣੀ ਚੀਨ ਸਾਗਰ ‘ਚ ਫੌਜੀਕਰਨ ਲਈ ਸਮਾਂ ਪ੍ਰਦਾਨ ਕੀਤਾ ਗਿਆ ਹੋਵੇ।
ਭਾਵੇਂ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਆਪਣੇ ਦੌਰੇ ਦੌਰਾਨ ਕਿਹਾ ਸੀ ਕਿ ਚੀਨ ਦਾ ਦੱਖਣੀ ਚੀਨ ਸਾਗਰ ‘ਚ ਫੌਜੀਕਰਨ ਕਰਨ ਦਾ ਕੋਈ ਇਰਾਦਾ ਨਹੀਂ ਹੈ, ਪਰ ਫਿਰ ਵੀ ਚੀਨ ਨੇ ਇਸ ਖੇਤਰ ‘ਚ ਨਕਲੀ ਚਟਾਨਾਂ ‘ਤੇ 3000 ਏਕੜ ਖੇਤਰ ‘ਚ ਨਿਰਮਾਣ ਕਾਰਜ ਕੀਤੇ ਹਨ, ਹਵਾਈ ਪੱਟੀ ਬਣਾ ਲਈ ਹੈ ਅਤੇ ਨਾਲ ਹੀ ਐਚ.ਕਿਊ-9 ਮਿਜ਼ਾਇਲ ਅਤੇ ਹੋਰ ਹਥਿਆਰ ਤੈਨਾਤ ਵੀ ਕੀਤੇ ਹਨ।
ਸਿੰਗਾਪੁਰ ਦੇ ਬਿਦੇਸ਼ ਮੰਤਰੀ ਵਿਿਵਆਨ ਬਾਲਾਕ੍ਰਿਸ਼ਨਨ ਨੇ ਕੌਮਾਂਤਰੀ ਅਤੇ ਖੇਤਰੀ ਪੱਧਰ ‘ਤੇ ਹੋਣ ਵਾਲਾ ਬਦਲਾਵ ਆਸੀਆਨ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦਰਮਿਆਨ ਸ਼ੁਰੂ ਹੋਇਆ ਵਪਾਰਕ ਯੁੱਧ ਅਤੇ ਨਵੀਂ ਤਕਨੀਕ ਨਾਲ ਪੈਦਾ ਹੋਣ ਵਾਲੀਆਂ ਰੁਕਾਵਟਾਂ ਨਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਦੇਸ਼ ਮੰਤਰੀਆਂ ਦੀ ਇਸ ਬੈਠਕ ‘ਚ ਨਵੰਬਰ ਮਹੀਨੇ ਹੋਣ ਵਾਲੀ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ ਨੂੰ ਸਫਲਤਾਪੂਰਵਕ ਲਾਗੂ ਕਰਨ ਦੀਆਂ ਤਿਆਰੀਆਂ ‘ਤੇ ਵੀ ਚਰਚਾ ਕੀਤੀ ਗਈ।ਇਸ ਨਾਲ 16 ਮੁਲਕਾਂ ‘ਚ ਅਸਾਨ ਵਪਾਰ ਦੀ ਸਹੂਲਤ ਪ੍ਰਾਪਤ ਹੋਵੇਗੀ।
ਭਾਰਤ-ਆਸੀਆਨ ਬੈਠਕ ‘ਚ ਭਾਰਤ ਦੀ ਪ੍ਰਤੀਨਿਧਤਾ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਕੀਤੀ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ‘ਚ ਜ਼ਿੰਮੇਵਾਰ ਅੰਤਰਰਾਸ਼ਟਰੀ ਰਾਸ਼ਟਰ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉਭਰ ਰਹੀਆਂ ਅਰਥਵਿਵਸਥਾਵਾਂ ਦਾ ਹਿੱਸਾ ਹੋਣ ਦੇ ਨਾਤੇ ਭਾਰਤ ਖੇਤਰੀ ਵਪਾਰ ਅਤੇ ਇਸ ਖੇਤਰ ਨਾਲ ਖੁਦ ਨੂੰ ਜੋੜੇ ਰੱਖਣ ਲਈ ਵਚਨਬੱਧ ਹੈ।
ਭਾਰਤ ਚਾਹੁੰਦਾ ਹੈ ਕਿ 2018 ‘ਚ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ‘ਤੇ ਵਾਰਤਾ ਸਹੀ ਢੰਗ ਨਾਲ ਮੁਕੰਮਲ ਹੋਵੇ ਅਤੇ ਭਾਰਤ ਇਸ ‘ਚ ਰਚਨਾਤਮਕ ਭੂਮਿਕਾ ਨਿਭਾਵੇ।
ਜਨਵਰੀ 2017 ‘ਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਟ੍ਰਾਂਸ-ਪ੍ਰਸ਼ਾਂਤ ਸਾਂਝੇਦਾਰੀ ਖ਼ਤਮ ਕਰਨ ਕਰਕੇ ਅੰਤਰਰਾਸ਼ਟਰੀ ਆਰਥਿਕ ਵਿਕਾਸ ਦਰ, ਵਪਾਰ ਅਤੇ ਨਿਵੇਸ਼ ਦੀ ਗਤੀ ‘ਚ ਕਮੀ ਦੇ ਚੱਲਦਿਆਂ ਆਸੀਆਨ ਨੇ ਰੇਸੇਪ ਪ੍ਰਕ੍ਰਿਆ ‘ਚ ਕਈ ਉਮੀਦਾਂ ਜਗ੍ਹਾ ਦਿੱਤੀਆਂ ਹਨ।ਅਮਰੀਕਾ ਅਤੇ ਚੀਨ ਦਰਮਿਆਨ ਵੱਧ ਰਹੇ ਵਪਾਰਕ ਯੁੱਧ ਨਾਲ ਆਸੀਆਨ ਅਰਥਚਾਰਿਆਂ ਦੀਆਂ ਮੁਸ਼ਕਿਲਾਂ ਵੀ ਵੱਧ ਰਹੀਆਂ ਹਨ।