ਅੱਜ ਦੇਸ਼ ਭਰ ‘ਚ ਭਾਰਤ ਛੱਡੋ ਅੰਦੋਲਨ ਦੀ 76ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ

1942 ‘ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ ਅੰਗ੍ਰੇਜਾ ਖਿਲਾਫ ਵਿੱਢੇ ਗਏ ਭਾਰਤ ਛੱਡੋ ਅੰਦੋਲਨ ਨੂੰ ਅੱਜ 76 ਸਾਲ ਪੂਰੇ ਹੋ ਗਏ ਹਨ।ਦੇਸ਼ ਭਰ ‘ਚ ਇਸ ਸਬੰਧ ‘ਚ ਕਈ ਸਮਾਗਮ ਕਰਵਾਏ ਜਾ ਰਹੇ ਹਨ।ਮਹਾਤਮਾ ਗਾਂਧੀ ਨੇ ਇਸ ਮੌਕੇ ਭਾਰਤਵਾਸੀਆਂ ਨੂੰ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਸੀ ਤਾਂ ਜੋ ਬ੍ਰਿਿਟਸ਼ਾਂ ਨੂੰ ਭਾਰਤ ‘ਚੋਂ ਬਾਹਰ ਕੱਢਿਆ ਜਾ ਸਕੇ।ਇਹ ਅੰਦੋਲਨ ਮੁੰਬਈ ‘ਚ ਗਵਾਲੀਆ ਤਾਲ ਤੋਂ ਸ਼ੁਰੂ ਹੋਇਆ ਸੀ। ਅੱਜ ਦੇ ਦਿਨ ਨੂੰ ਹਰ ਸਾਲ ਕ੍ਰਾਂਤੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।
ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਕੀਤਾ ਜਿੰਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ।ਆਪਣੇ ਟਵੀਟ ਸੰਦੇਸ਼ ‘ਚ ਉਨ੍ਹਾਂ ਕਿਹਾ ਕਿ ਉਹ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਆਪਣੀ ਰਿਹਾਇਸ਼ ‘ਚ ਆਜ਼ਾਦੀ ਘੁਲਾਟੀਆਂ ਲਈ ਇਕ ਪਾਰਟੀ ਦੀ ਮੇਜ਼ਬਾਨੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਛੱਡੋ ਅੰਦੋਲਨ ‘ਚ ਹਿੱਸਾ ਲੈਣ ਵਾਲੇ ਮਹਾਨ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਸ਼ਰਧਾ ਨਾਲ ਯਾਦ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਸੰਦੇਸ਼ ‘ਚ ਸਾਬਕਾ ਪੀਐਮ ਅਟਲ ਬਿਹਾਰੀ ਵਾਜਪੇਈ ਦੀ ਭਾਰਤ ਛੱਡੋ ਅੰਦੋਲਨ ‘ਤੇ ਪ੍ਰਕਾਸ਼ਿਤ ਹੋਈ ਇਕ ਕਵਿਤਾ ਨੂੰ ਸਾਂਝਾ ਕੀਤਾ।