ਕਸ਼ਮੀਰ ‘ਚ ਚਾਰ ਅਣਪਛਾਤੇ ਅੱਤਵਾਦੀ ਹਲਾਕ

ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ‘ਚ 9 ਘੰਟਿਆਂ ਤੱਕ ਚੱਲੇ ਮੁਕਾਬਲੇ ‘ਚ ਮਾਰੇ ਗਏ ਅਣਪਛਾਤੇ ਦਹਿਸ਼ਤਗਰਦਾਂ ਦੀ ਗਿਣਤੀ ਚਾਰ ਹੋ ਗਈ ਹੈ।
ਇਕ ਫੌਜੀ ਬੁਲਾਰੇ ਨੇ ਦੱਸਿਆ ਕਿ ਇਸ ਖੇਤਰ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਧ ਤਲਾਸ਼ੀ ਮੁਹਿੰਮ ਜਾਰੀ ਸੀ।ਸੁਰੱਖਿਆਂ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਇਸ ਮੁਕਾਬਲੇ ‘ਚ ਫੌਜ ਦਾ ਪੈਰਾ ਕਮਾਂਡੋ ਵੀ ਜ਼ਖਮੀ ਹੋਇਆ ਹੈ।