ਕੈਂਬ੍ਰਿਜ ਐਨਾਲਿਿਟਕਾ ਅਤੇ ਗਲੋਬਲ ਸਾਇੰਸ ਰਿਸਰਚ ਖਿਲਾਫ ਸੀ.ਬੀ.ਆਈ ਵੱਲੋਂ ਜਾਂਚ ਸ਼ੁਰੂ

ਸੀ.ਬੀ.ਆਈ. ਨੇ ਫੇਸਬੁਕ ਜ਼ਰੀਏ ਭਾਰਤੀ ਨਾਗਰਿਕਾਂ ਦੇ ਨਿੱਜੀ ਡਾਟਾ ਦੇ ਕਥਿਤ ਗ਼ੈਰ ਕਾਨੂੰਨੀ ਵਰਤੋਂ ਦੇ ਮਾਮਲੇ ‘ਚ ਬ੍ਰਿਟੇਨ ਦੀ ਕੰਪਨੀ ਕੈਂਬ੍ਰਿਜ ਐਨਾਲਿਿਟਕਾ ਅਤੇ ਗਲੋਬਲ ਸਾਇੰਸ ਰਿਸਰਚ ਖਿਲਾਫ ਸ਼ੁਰੂਆਤੀ ਜਾਂਚ ਦਾ ਆਗਾਜ਼ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਨਿਰਦੇਸ਼ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕੀਤੀ ਹੈ।