ਰਾਜ ਸਭਾ ਦੇ ਡਿਪਟੀ ਚੇਅਰਮੈਨ ਵੱਜੋਂ ਹਰੀਵੰਸ਼ ਨਾਰਾਇਣ ਸਿੰਘ ਦੀ ਹੋਈ ਚੋਣ

ਰਾਜ ਸਭਾ ਦੇ ਉਪ ਸਭਾਪਤੀ ਲਈ ਸੱਤਾਧਿਰ ਐਨ.ਡੀ.ਏ. ਦੇ ਉਮੀਦਵਾਰ ਹਰੀਵੰਸ਼ ਨਾਰਾਇਣ ਸਿੰਘ ਦੇ ਨਾਂਅ ‘ਤੇ ਮੋਹਰ ਲਗਾਈ ਗਈ ਹੈ। ਉਨ੍ਹਾਂ ਨੂੰ ਸਦਨ ‘ਚੋਂ ਕੁੱਲ 125 ਵੋਟਾਂ ਹਾਸਿਲ ਹੋਈਆਂ ਹਨ।
ਰਾਜ ਸਭਾ ‘ਚ ਮੌਜੂਦਾ ਸੀਟਾਂ 244 ਹਨ ਅਤੇ 123 ਮੈਂਬਰਾਂ ਦਾ ਸਮਰਥਨ ਹੋਣਾ ਜ਼ਰੂਰੀ ਸੀ।ਭਾਜਪਾ 73 ਮੈਂਬਰਾਂ ਨਾਲ ਸਦਨ ‘ਚ ਸਭ ਤੋਂ ਵੱਡੀ ਪਾਰਟੀ ਹੈ ਅਤੇ ਕਾਂਗਰਸ ਦੇ ਸਦਨ ‘ਚ 50 ਮੈਂਬਰ ਹਨ।
ਦੱਸਣਯੋਗ ਹੈ ਕਿ ਉਪ ਸਭਾਪਤੀ ਦਾ ਅਹੁਦਾ ਪਿਛਲੇ ਮਹੀਨੇ ਪ੍ਰੋ. ਪੀ.ਜੇ.ਕੁਰੇਨ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਸੀ।