ਇੰਡੋਨੇਸ਼ੀਆ: ਲੋਮਬੋਕ ‘ਚ ਭੂਚਾਲ ਦੇ ਝੱਟਕੇ ਜਾਰੀ, ਮਰਨ ਵਾਲਿਆਂ ਦੀ ਗਿਣਤੀ 164 ਦੇ ਅੰਕੜੇ ਨੂੰ ਟੱਪੀ

ਇੰਡੋਨੇਸ਼ੀਆ ਦੇ ਟਾਪੂ ਲੋਮਬੋਕ ‘ਚ ਬੀਤੇ ਐਤਵਾਰ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਇਸ ਖੇਤਰ ‘ਚ ਜਨ-ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।ਬੀਤੇ ਦਿਨ ਭੂਚਾਲ ਦੇ ਸ਼ਕਤੀਸ਼ਾਲੀ ਝੱਟਕੇ ਮਹਿਸੂਸ ਕੀਤੇ ਗਏ , ਜਿਸ ਕਾਰਨ ਲੋਕਾਂ ‘ਚ ਤਣਾਅ ਵੱਧ ਗਿਆ। ਇਸ ਭੂਚਾਲ ‘ਚ 164 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1400 ਤੋਂ ਵੀ ਵੱਧ ਲੋਕ ਜ਼ਖਮੀ ਹਾਲਾਤ ‘ਚ ਹਨ।
ਅਮਰੀਕਾ ਦੇ ਭੂ-ਵਿਿਗਆਨਕ ਸਰਵੇਖਣ ਅਨੁਸਾਰ 5.9 ਦੀ ਤੀਬਰਤਾ ਵਾਲੇ ਭੂਚਾਲ ਨੇ ਟਾਪੂ ਦੇ ਉੱਤਰ ਪੱਛਮ ‘ਚ ਦਸਤਕ ਦਿੱਤੀ, ਜਿਸ ਕਾਰਨ ਬਚਾਅ ਅਤੇ ਰਾਹਤ ਕਾਰਜਾਂ ‘ਚ ਅੜਿੱਕਾ ਆਇਆ ਹੈ।
ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਤਰਜਮਾਨ ਐਸ.ਪੀ.ਨੂਗਰੋਹੋ ਨੇ ਕਿਹਾ ਕਿ ਐਤਵਾਰ ਤੋਂ ਬਾਅਦ 355 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।