ਐਨ.ਆਰ.ਆਈ. ਪਤੀਆਂ ਵੱਲੋਂ ਛੱਡੀਆਂ  ਭਾਰਤੀ ਔਰਤਾਂ ਲਈ ਮਦਦ ਰਾਸ਼ੀ ‘ਚ 4000 ਡਾਲਰ ਤੱਕ ਦਾ ਵਾਧਾ: ਵਿਦੇਸ਼ ਮੰਤਰਾਲਾ

ਭਾਰਤੀ ਵਿਦੇਸ਼ ਮੰਤਰਾਲੇ ਨੇ 13 ਮੁਲਕਾਂ ‘ਚ ਐਨ.ਆਰ.ਆਈ. ਪਤੀਆਂ ਵੱਲੋਂ ਛੱਡੀਆਂ   ਭਾਰਤੀ ਔਰਤਾਂ ਲਈ ਕਾਨੂੰਨੀ ਅਤੇ ਵਿੱਤੀ ਮਦਦ ਰਾਸ਼ੀ ਵਧਾ ਕੇ 4000 ਡਾਲਰ ਕਰ ਦਿੱਤੀ ਹੈ।
ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ.ਸਿੰਘ ਨੇ ਬੀਤੇ ਦਿਨ ਰਾਜ ਸਭਾ ‘ਚ ਕਿਹਾ ਕਿ ਇੰਡੀਆਨ ਕਮਿਊਨਿਟੀ ਵੈਲਫੇਅਰ ਫੰਡ ਦੇ ਦਿਸ਼ਾ ਨਿਰਦੇਸ਼ਾਂ ਦੀ ਸੋਧ ਸਤੰਬਰ 2017 ‘ਚ ਕੀਤੀ ਗਈ ਸੀ, ਤਾਂ ਜੋ ਸਾਰੇ ਮਿਸ਼ਨਾਂ ਅਤੇ ਪੋਸਟਾਂ ‘ਤੇ ਐਨ.ਆਰ.ਆਈ. ਪਤੀਆਂ ਵੱਲੋਂ ਛੱਡੀਆਂ   ਭਾਰਤੀ ਔਰਤਾਂ ਲਈ ਕਾਨੂੰਨੀ ਅਤੇ ਵਿੱਤੀ ਮਦਦ ਮਹੁੱਈਆ ਕਰਵਾਈ ਜਾ ਸਕੇ।
ਇਸ ਤੋਂ ਪਹਿਲਾਂ ਇਹ ਮਦਦ ਰਾਸ਼ੀ ਵਿਕਸਿਤ ਮੁਲਕਾਂ ‘ਚ ਪ੍ਰਤੀ ਕੇਸ 3 ਹਜ਼ਾਰ ਡਾਲਰ ਤੱਕ ਸੀਮਤ ਸੀ ਅਤੇ ਵਿਕਾਸਸ਼ੀਲ ਦੇਸ਼ਾਂ ‘ਚ ਇਹ 2 ਹਜ਼ਾਰ ਡਾਲਰ ਸੀ।
ਮੰਤਰੀ ਨੇ ਦੱਸਿਆ ਕਿ ਪਿਛਲੇ 4 ਸਾਲਾਂ ‘ਚ ਅਮਰੀਕਾ, ਅਫ਼ਗਾਨਿਸਤਾਨ, ਕੋਲੰਬੀਆ ਅਤੇ ਸੂਡਾਨ ਸਮੇਤ 13 ਮੁਲਕਾਂ ‘ਚ 43 ਮਹਿਲਾਵਾਂ ਦੀ ਮਦਦ ਕੀਤੀ ਗਈ ਹੈ।