ਗਾਜ਼ਾ ਸਰਹੱਦ ‘ਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਹਵਾਈ ਹਮਲੇ ‘ਚ 3 ਲੋਕਾਂ ਦੀ ਮੌਤ:ਗਾਜ਼ਾ ਸਿਹਤ ਮੰਤਰਾਲੇ

ਗਾਜ਼ਾ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਦੀ ਸਰਹੱਦ ‘ਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਹਵਾਈ ਹਮਲੇ ‘ਚ ਇੱਕ ਔਰਤ ਅਤੇ ਉਸ ਦੇ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ।ਇਜ਼ਰਾਇਲ ਵੱਲੋਂ ਬੁੱਧਵਾਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ ਸੀ ਜਦੋਂ ਹਮਾਸ ਵੱਲੋਂ ਇਜ਼ਰਾਇਲੀ ਸਰਹੱਦ ‘ਚ ਦਰਜਨਾਂ ਹੀ ਰਾਕੇਟ ਦਾਗੇ ਗਏ।
ਇਕ ਹਮਲੇ ‘ਚ ਹਮਾਸ ਲੜਾਕੂ ਵੀ ਮਾਰਿਆ ਗਿਆ ਹੈ ਅਤੇ ਗਾਜ਼ਾ ‘ਚ ਘੱਟੋ-ਘੱਟ 12 ਲੋਕ ਜ਼ਖਮੀ ਹੋਏ ਹਨ।