ਜਾਪਾਨ ‘ਚ ਸਮੁੰਦਰੀ ਤੂਫਾਨ ਨੇ ਦਿੱਤੀ ਦਸਤਕ, ਕਈ ਉਡਾਨਾਂ ਰੱਦ

ਵੀਰਵਾਰ ਨੂੰ ਜਾਪਾਨ ਦੇ ਉੱਤਰ-ਪੂਰਬੀ ਤੱਟ ‘ਤੇ ਭਾਰੀ ਮੀਂਹ ਅਤੇ ਹਨੇਰੀ ਦੇ ਮੱਦੇਨਜ਼ਰ ਟੋਕਿਓ ਤੋਂ ਆਉਣ-ਜਾਣ ਵਾਲੀਆਂ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ।ਭਾਵੇਂ ਕਿ ਇਸ ਸਥਿਤੀ ‘ਚ ਕੁੱਝ ਵਧੇਰੇ ਨੁਕਸਾਨ ਨਹੀਂ ਹੋਇਆ ਹੈ ਪਰ ਫਿਰ ਵੀ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਣ ਲਈ ਅਹਿਿਤਆਤ ਵਰਤੀ ਜਾ ਰਹੀ ਹੈ।
ਜਾਪਾਨੀ ਮੀਡੀਆ ਨੇ ਕਿਹਾ ਹੈ ਕਿ 5 ਲੋਕ ਜ਼ਖਮੀ ਹੋ ਗਏ ਹਨ।