ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ‘ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਠਿਕਾਣੇ ਦਾ ਕੀਤਾ ਪਰਦਾਫਾਸ਼

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੇ ਠਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ।ਬੀਤੇ ਦਿਨ ਅੱਵਾਦੀਆਂ ਦੀ ਇਸ ਖੇਤਰ ‘ਚ ਮੌਜੂਦਗੀ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਿਸ ਵੱਲੋਂ ਇਕ ਸਾਂਝੀ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ , ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਇਹ ਤਰੱਕੀ ਹਾਸਿਲ ਹੋਈ।
ਮੌਕੇ ਤੋਂ ਇੱਕ ਏ.ਕੇ-56 ਰਾਈਫ਼ਲ ਜਿਸ ‘ਚ 3 ਮੈਗਜ਼ੀਨ ਵੀ ਸਨ, 4 ਖਾਲੀ ਏ.ਕੇ-47 ਮੈਗਜ਼ੀਨ, ਏ.ਕੇ-47 ਰਾਈਫ਼ਲ ਦੇ 273 ਰਾਊਂਡ,14 ਗ੍ਰਨੇਡ , ਏ.ਕੇ-56 ਰਾਈਫ਼ਲ ਦੇ 97 ਰਾਊਂਡ, ਪਿਸਤੌਲ ਦੇ 31 ਰਾਊਂਡ ਅਤੇ ਹੋਰ ਜੰਗੀ ਸਟੋਰ ਬਰਾਮਦ ਹੋਇਆ ਹੈ।