ਪੀਐਮ ਮੋਦੀ ਅੱਜ ਵਿਸ਼ਵ ਬਾਇਓ ਈਂਧਣ ਦਿਵਸ 2018 ਦੇ ਸਮਾਗਮ ‘ਚ ਕਰਨਗੇ ਸ਼ਿਰਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਬਾਇਓ ਈਂਧਣ ਦਿਵਸ 2018 ਨੂੰ ਸਮਰਪਿਤ ਸਮਾਗਮ ‘ਚ ਹਿੱਸਾ ਲੈਣਗੇ। ਇਸ ਮੌਕੇ ਉਹ ਕਿਸਾਨਾਂ, ਵਿਿਗਆਨੀਆਂ, ਉਦਮੀਆਂ, ਵਿਿਦਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਵਿਧਾਇਕਾਂ ਦੇ ਵੱਖ ਵੱਖ ਇਕੱਠਾਂ ਨੂੰ ਸੰਬੋਧਨ ਕਰਨਗੇ।
ਬਾਇਓ ਈਂਧਣ ਕੱਚੇ ਤੇਲ ਦੀ ਦਰਾਮਦ ਨਿਰਭਰਤਾ ਨੂੰ ਘਟਾਉਣ ‘ਚ ਮਦਦ ਕਰ ਸਕਦਾ ਹੈ।ਇਸ ਨਾਲ ਜਿੱਥੇ ਵਾਤਾਵਰਨ ਸਾਫ ਸੁਥਰਾ ਰਹੇਗਾ ਉੱਥੇ ਹੀ ਕਿਸਾਨਾਂ ਲਈ ਵਾਧੂ ਆਮਦਨ ਦਾ ਸਾਧਨ ਵੀ ਬਣੇਗਾ ਅਤੇ ਪੇਂਡੂ ਖੇਤਰਾਂ ‘ਚ ਰੁਜ਼ਗਾਰ ਪੈਦਾ ਕਰਨ ਦੇ ਮੌਕੇ ਵੀ ਪ੍ਰਦਾਨ ਕਰੇਗਾ।