ਭਾਰਤ-ਇੰਗਲੈਂਡ ਵਿਚਾਲੇ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਚੜ੍ਹਿਆ ਮੀਂਹ ਦੀ ਭੇਟ

ਭਾਰਤ-ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਲੜੀ ਦੇ ਵੀਰਵਾਰ ਨੂੰ ਲਾਰਡਸ ਵਿਖੇ ਖੇਡੇ ਜਾਣ ਵਾਲੇ  ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ।ਖਰਾਬ ਮੌਸਮ ਕਾਰਨ ਪਹਿਲੇ ਦਿਨ ਟਾਸ ਤੱਕ ਨਹੀਂ ਹੋਇਆ।
ਬੀਬੀਸੀ ਮੌਸਮ ਰਿਪੋਰਟ ਅਨੁਸਾਰ ਅੱਗੇ ਮੌਸਮ ਠੀਕ ਰਹੇਗਾ ਪਰ ਬਾਅਦ ਦੁਪਹਿਰ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਇਸ ਲੜੀ ‘ਚ ਮੇਜ਼ਬਾਨ 1-0 ਨਾਲ ਅੱਗੇ ਹੈ।