ਯੂਨਾਨ ਦੇ ਜੰਗਲਾਂ ‘ਚ ਲੱਗੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 93 ਹੋਈ, ਮ੍ਰਿਤਕਾਂ ਦੇ ਨਾਵਾਂ ਦੀ ਸੂਚੀ ਜਾਰੀ

ਯੂਨਾਨ ਦੇ ਅਧਿਕਾਰੀਆਂ ਨੇ ਦੇਸ਼ ਦੇ ਜੰਗਲਾਂ ‘ਚ ਲੱਗੀ ਦਹਾਕੇ ਦੀ ਸਭ ਤੋਂ ਭਿਆਨਕ ਅੱਗ ‘ਚ ਮਾਰੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਕਈ ਪਰਿਵਾਰਾਂ ਦੇ ਨਾਂਅ ਸ਼ਾਮਿਲ ਹਨ।
23 ਜੁਲਾਈ ਤੋਂ ਲੱਗੀ ਇਸ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 93 ‘ਤੇ ਅੱਪੜ ਗਈ ਹੈ।34 ਜ਼ਖਮੀ ਅਜੇ ਵੀ ਜੇਰੇ ਇਲਾਜ ਹਨ ਅਤੇ 6 ਦੀ ਹਾਲਤ ਬਹੁਤ ਗੰਭੀਰ ਹੈ।ਮਰਨ ਵਾਲਿਆਂ ‘ਚ ਵਧੇਰੇਤਰ ਲੋਕਾਂ ਦੀ ਉਮਰ 60 ਤੋਂ ਉਪਰ ਸੀ।ਇਸ ਭਿਆਨਕ ਅੱਗ ‘ਚ 11 ਬੱਚੇ ਵੀ ਮਾਰੇ ਗਏ ਹਨ।