ਲੋਕ ਸਭਾ ਨੇ ਸੀ.ਜੀ.ਐਸ.ਟੀ, ਆਈ.ਜੀ.ਐਸ.ਟੀ, ਜੀ.ਐਸ.ਟੀ. ਮੁਆਵਜ਼ੇ ਬਿੱਲਾਂ ‘ਚ ਸੋਧਾਂ ਨੂੰ ਦਿੱਤੀ ਮਨਜ਼ੂਰੀ

ਲੋਕ ਸਭਾ ਨੇ ਕੇਂਦਰੀ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ, ਇਕਸਾਰ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ,ਕੇਂਦਰੀ ਸ਼ਾਸਿਤ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ ਅਤੇ ਵਸਤਾਂ ਅਤੇ ਸੇਵਾਵਾਂ ਕਰ (ਰਾਜਾਂ ਲਈ ਮੁਆਵਜ਼ੇ) ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ।
ਇਹ ਚਾਰ ਬਿੱਲ ਰਿਟਰਨ ਫਾਰਮ ਨੂੰ ਸਰਲ ਬਣਾਉਣ ਅਤੇ ਮੁਆਵਜ਼ਾ ਸਕੀਮ ਲਈ 1.5 ਕਰੋੜ ਰੁ. ਤੱਕ ਟਰਨਓਵਰ ਸੀਮਾ ਵਧਾਉਣ ਲਈ ਵਸਤਾਂ ਅਤੇ ਸੇਵਾਵਾਂ ਕਰ ਕਾਨੂੰਨ ‘ਚ ਸੋਧਾਂ ਦੀ ਮੰਗ ਕਰਦੇ ਹਨ।
ਇਸ ਬਿੱਲ ‘ਤੇ ਹੋਈ ਬਹਿਸ ‘ਚ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਜੀਐਸਟੀ ਦੇ ਅੰਲ ਰਾਂਹੀ 125 ਕਰੋੜ ਲੋਕਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਇਹ ਸਹਿਕਾਰੀ ਸੰਘਵਾਦ ਦੀ ਵਧੀਆ ਮਿਸਾਲ ਹੈ।