ਵੀਅਤਨਾਮ ਓਪਨ: ਅਜੈ ਜੈਰਾਮ, ਰਿਤੂਪਰਨਾ ਦਾਸ ਅਤੇ ਮਿਥੁਨ ਮੰਜੂਨਾਥ ਨੇ ਕੁਆਰਟਰ ਫਾਈਨਲ ਗੇੜ ‘ਚ ਕੀਤਾ ਪ੍ਰਵੇਸ਼

ਭਾਰਤੀ ਬੈਡਮਿੰਟਨ ਖਿਡਾਰੀ ਅਜੈ ਜੈਰਾਮ, ਰਿਤੂਪਰਨਾ ਦਾਸ ਅਤੇ ਮਿਥੁਨ ਮੰਜੂਨਾਥ ਨੇ ਹੋ ਚੀ ਮਿੰਨ ਸ਼ਹਿਰ ‘ਚ ਚੱਲ ਰਹੇ ਵੀਅਤਨਾਮ ਓਪਨ ਦੇ ਕੁਆਰਟਰ ਫਾਈਨਲ ਗੇੜ ‘ਚ ਦਾਖਲਾ ਕਰ ਲਿਆ ਹੈ।
ਜੈਰਾਮ ਨੇ ਬ੍ਰਾਜ਼ੀਲ ਦੇ ਯਗੋਰ ਨੂੰ 22-20, 21-14 ਨਾਲ ਹਰਾਇਆ ਜਦਕਿ ਸਾਬਕਾ ਕੌਮੀ ਚੈਂਪੀਅਨ ਦਾਸ ਨੇ ਚੀਨੀ ਤਾਈਪੇਈ ਦੀ ਸੁੰਗ ਸ਼ੂ ਯੂਨ ਨੂੰ 21-08, 21-14 ਅੰਕਾਂ ਨਾਲ ਮਾਤ ਦਿੱਤੀ।
ਪਿਛਲੇ ਮਹੀਨੇ ਰੂਸ ਓਪਨ ਦੇ ਸੈਮੀਫਾਈਨਲ ਤੱਕ ਪਹੁੰਚ ਕਰਨ ਵਾਲੇ ਨੌਜਵਾਨ ਮੰਜੂਨਾਥ ਨੇ ਥਾਈਲੈਂਡ ਦੇ ਨਮਕੁਲ ਨੂੰ 18-21, 21-13, 21-19 ਨਾਲ ਟੱਕਰ ਦਿੱਤੀ।