ਸੈਂਸੈਕਸ ਨੇ 38,000 ਦਾ ਅੰਕੜਾ ਕੀਤਾ ਪਾਰ

ਬੰਬੇ ਸਟਾਕ ਐਕਸਚੇਂਜ ‘ਚ ਸੈਂਸੈਕਸ ਬੀਤੇ ਦਿਨ 38,000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਜਦਕਿ ਨੈਸ਼ਨਲ ਸਟਾਕ ਐਕਸਚੇਂਜ ‘ਚ ਨਿਫਟੀ ਨੇ 11,500 ਦੇ ਪੱਧਰ ਨੂੰ ਛੂਹਿਆ ਹੈ।ਸੈਂਸੈਕਸ ‘ਚ 0.36% ਜਾਂ 137 ਅੰਕਾਂ ਦੀ ਤੇਜ਼ੀ ਨਾਲ 38, 024 ‘ਤੇ ਪਹੁੰਚ ਕੀਤੀ ਅਤੇ ਨਿਫਟੀ ‘ਚ 0.18 % ਜਾਂ 21 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।ਨਿਫਟੀ 11,471 ‘ਤੇ ਬੰਦ ਹੋਇਆ।