ਸੰਸਦ ‘ਚ ਨੈਸ਼ਨਲ ਖੇਡ ਯੂਨੀ.ਬਿੱਲ ਹੋਇਆ ਪਾਸ

ਸੰਸਦ ਨੇ ਰਾਸ਼ਟਰੀ ਖੇਡ ਯੂਨੀਵਰਸਿਟੀ ਬਿੱਲ 2918 ਨੂੰ ਪਾਸ ਕਰ ਦਿੱਤਾ ਹੈ। ਬੀਤੇ ਦਿਨ ਰਾਜ ਸਭਾ ਨੇ ਇਸ ‘ਤੇ ਆਪਣੀ ਮੋਹਰ ਲੱਗਾ ਦਿੱਤੀ ਸੀ ਅਤੇ ਲੋਕ ਸਭਾ ਇਸ ਬਿੱਲ ਨੂੰ ਪਿਛਲੇ ਹਫ਼ਤੇ ਹੀ ਪਾਸ ਕਰ ਚੁੱਕਿਆ ਸੀ।
ਇਹ ਬਿੱਲ ਖੇਡਾਂ ਦੇ ਪ੍ਰਚਾਰ ਲਈ ਮਨੀਪੁਰ ‘ਚ ਆਪਣੀ ਕਿਸਮ ਦੀ ਪਹਿਲੀ ਕੌਮੀ ਖੇਡ ਯੂਨੀਵਰਸਿਟੀ ਸਥਾਪਿਤ ਕਰਨ ਦੀ ਤਜਵੀਜ਼ ਨੂੰ ਪੇਸ਼ ਕਰਦਾ ਹੈ।
ਬਿੱਲ ‘ਤੇ ਹੋਈ ਬਹਿਸ ਦੇ ਜਵਾਬ ‘ਚ ਖੇਡ ਮੰਤਰੀ ਰਾਜਵਰਧਨ ਰਾਠੌਰ ਨੇ ਕਿਹਾ ਕਿ ਇਸ ਯੂਨੀ. ਦੇ ਚਾਂਸਲਰ ਖੇਡ ਖੇਤਰ ਤੋਂ ਹੀ ਹੋਣਗੇ ਅਤੇ ਅਕਾਦਮਿਕ ਕੌਂਸਲ ਅਤੇ ਅਕਾਦਮਿਕ ਗਤੀਵਿਧੀਆਂ ਦੇ ਮੈਂਬਰ ਵੀ ਝੇਗ ਖੇਤਰ ਨਾਲ ਸਬੰਧਿਤ ਹੋਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ‘ਚ ਖੇਡਾਂ ਨੂੰ ਹਰ ਪੱਧਰ ‘ਤੇ ਉੱਚਾ ਚੁੱਕਣ ਲਈ ਯਤਨਸ਼ੀਲ ਹੈ।ਉਨ੍ਹਾਂ ਨੇ ਸੂਚਿਤ ਕੀਤਾ ਕਿ ਸਰਕਾਰ ਵੱਲੋਂ ਇਕ ਮੋਬਾਇਲ ਐਪ ਤਿਆਰ ਕੀਤੀ ਜਾ ਰਹੀ ਹੈ, ਜਿਸ ਰਾਂਹੀ ਖੇਡ ਅਕੈਡਮੀਆਂ ਅਤੇ ਕੇਂਦਰਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ।