ਯੂ.ਆਈ.ਡੀ.ਏ.ਆਈ. ਨੇ ਆਧਾਰ ਐਨਰੋਲਮੈਂਟ ਸਾਫਟਵੇਅਰ ਤੇ ਹੈਕ ਹੋਣ ਦੀਆਂ ਅਫਵਾਹਾਂ ਨੂੰ ਕੀਤਾ ਖ਼ਾਰਿਜ

ਭਾਰਤ ਦੀ ਵਿਲੱਖਣ ਪਛਾਣ ਅਧਿਕਾਰਤਾ (ਯੂ.ਆਈ.ਡੀ.ਏ.ਆਈ) ਨੇ ਅਧਾਰ ਐਨਰੋਲਮੈਂਟ ਸਾਫਟਵੇਅਰ ਦੇ ਹੈਕ ਹੋਣ ਦੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖ਼ਾਰਿਜ ਕੀਤਾ ਹੈ ਅਤੇ ਇਸ ਨੂੰ ਗਲਤ ਤੇ ਗੈਰ-ਜ਼ਿੰਮੇਵਾਰ ਮੰਨਿਆ ਹੈ।
ਇੱਕ ਬਿਆਨ ਵਿੱਚ, ਯੂ.ਆਈ.ਡੀ.ਏ.ਆਈ ਨੇ ਕਿਹਾ ਕਿ ਕੁਝ ਨਿਹਿੱਤ ਸਵਾਰਥ ਜਾਣਬੁੱਝ ਕੇ ਲੋਕਾਂ ਦੇ ਦਿਮਾਗ ਵਿੱਚ ਉਲਝਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਯੂ.ਆਈ.ਡੀ.ਏ.ਆਈ ਨੇ ਦੱਸਿਆ ਕਿ ਉਸ ਨੇ ਸਥਾਈ ਡਾਟਾ ਦੀ ਭੌਤਿਕ ਸੁਰੱਖਿਆ, ਪਹੁੰਚ ਕੰਟਰੋਲ ਅਤੇ ਨੈਟਵਰਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਅਥਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕੋਈ ਵੀ ਓਪਰੇਟਰ ਉਨ੍ਹਾਂ ਚਿਰ ਅਧਾਰ ਨਹੀਂ ਬਣਾ ਸਕਦਾ, ਜਿੰਨਾ ਚਿਰ ਉਸ ਨੂੰ ਖ਼ੁਦ ਬਾਇਉਮੈਟ੍ਰਿਕ ਨਹੀਂ ਦਿੱਤਾ ਜਾਂਦਾ।
ਇਸ ਲਈ ਅਧਾਰ ਡਾਟਾਬੇਸ ਵਿੱਚ ਗੋਸਟ ਐਂਟਰੀ ਦੀ ਜਾਣਕਾਰੀ ਦੇਣਾ ਸੰਭਵ ਨਹੀਂ ਹੈ। ਯੂ.ਆਈ.ਡੀ.ਏ.ਆਈ ਨੇ ਲੋਕਾਂ ਨੂੰ ਸਿਰਫ ਉਨ੍ਹਾਂ ਦੇ ਨਾਮਾਂਕਣ ਅਤੇ ਨਵੀਨੀਕਰਣ ਲਈ ਬੈਂਕ ਸ਼ਾਖਾਵਾਂ, ਡਾਕਖਾਨੇ ਅਤੇ ਸਰਕਾਰੀ ਦਫਤਰਾਂ ਵਿਚ ਸਿਰਫ ਅਧਿਕਾਰਤ ਆਧਾਰ ਕੇਂਦਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।