ਅਰੁਣ ਜੇਤਲੀ ਨੇ ਵਿਜੇ ਮਾਲਿਆ ਦੇ ਦੋਸ਼ਾਂ ਦਾ ਕੀਤਾ ਖੰਡਨ

ਵਿੱਤ ਮੰਤਰੀ ਅਰੁਣ ਜੇਟਲੀ ਨੇ ਫ਼ਰਾਰ ਉਦਯੋਗਪਤੀ ਵਿਜੇ ਮਾਲਿਆ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਮਾਲਿਆ ਨੂੰ 2014 ਤੋਂ ਬਾਅਦ ਕਦੀ ਨਹੀਂ ਮਿਲੇ ਹਨ।
ਬੀਤੇ ਦਿਨੀਂ ਨਵੀਂ ਦਿੱਲੀ ਵਿਚ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਮਾਲਿਆ ਨੂੰ ਆਪਣੇ ਦਫਤਰ ਜਾਂ ਆਪਣੇ ਨਿਵਾਸ-ਸਥਾਨ ‘ਤੇ ਮਿਲਣ ਦਾ ਸਮਾਂ ਨਹੀਂ ਦਿੱਤਾ।
ਸ੍ਰੀ ਜੇਤਲੀ ਨੇ ਮਾਲਿਆ ਦੇ ਬਿਆਨ ਨੂੰ ਗਲਤ ਠਹਿਰਾਉਂਦਿਆਂ ਕਿਹਾ ਕਿ ਮਾਲਿਆ ਰਾਜ ਸਭਾ ਦੇ ਮੈਂਬਰ ਦੀ ਹੈਸੀਅਤ ਨਾਲ ਕਦੀ ਕਦੀ ਪਾਰਲੀਮੈਂਟ ਆਇਆ ਕਰਦਾ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਲਿਆ ਨੇ ਸਭਾ ਦੇ ਮੈਂਬਰ ਹੋਣ ਦੀ ਹੈਸੀਅਤ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਢੁਕਵੇਂ ਢੰਗ ਨਾਲ ਉਸ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰਨ ਦਾ ਕੋਈ ਮੁੱਦਾ ਨਹੀਂ ਹੈ ਅਤੇ ਉਸ ਨੂੰ ਆਪਣੇ ਬੈਂਕਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ