ਸ਼੍ਰੀਮਤੀ ਸੁਸ਼ਮਾ ਸਵਰਾਜ ਮਾਸਕੋ ਦਾ ਦੋ ਰੋਜ਼ਾ ਦੌਰਾ ਅੱਜ ਤੋਂ ਸ਼ੁਰੂ 

ਅੱਜ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮਾਸਕੋ ਦੇ ਦੋ ਰੋਜ਼ਾ ਦੌਰੇ ਉੱਤੇ ਹੋਣਗੇ।
ਆਪਣੀ ਫੇਰੀ ਦੌਰਾਨ, ਸ੍ਰੀਮਤੀ ਸਵਰਾਜ ਤਕਨੀਕੀ ਅਤੇ ਆਰਥਿਕ ਸਹਿਕਾਰਤਾ ‘ਤੇ 23ਵੀਂ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ (ਆਈ.ਆਰ.ਆਈ.ਜੀ.ਸੀ.-ਟੀ.ਈ.ਸੀ.) ਦੀ ਬੈਠਕ ਕਰਨਗੇ। ਇਸ ਬੈਠਕ ਵਿੱਚ ਸ਼੍ਰੀਮਤੀ ਸਵਰਾਜ ਅਤੇ ਰੂਸੀ ਸੰਘ ਦੇ ਪ੍ਰਤੀਨਿਧੀ ਪ੍ਰਧਾਨ ਮੰਤਰੀ ਯੂਰੀ ਬੋਰਿਸੋਵ ਸਾਂਝੀ ਅਗਵਾਈ ਕਰਨਗੇ।
ਆਈ.ਆਰ.ਆਈ.ਜੀ.ਸੀ.-ਟੀ.ਈ.ਸੀ ਇੱਕ ਸਥਾਈ ਸੰਸਥਾ ਹੈ ਜੋ ਦੋ-ਪੱਖੀ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਤਕਨਾਲੋਜੀ, ਸੱਭਿਆਚਾਰ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ਵਿਚ ਦੁਵੱਲੇ ਸਹਿਯੋਗ ਦੀਆਂ ਗਤੀਵਿਧੀਆਂ ਦੀ ਸਾਲਾਨਾ ਮੁਲਾਕਾਤ ਅਤੇ ਸਮੀਖਿਆ ਕਰਦੀ ਹੈ।