ਸੀ.ਸੀ.ਈ.ਏ ਨੇ ਈਥਾਨੌਲ ਦੀ ਕੀਮਤ ਵਿਚ 25 ਫੀਸਦੀ ਵਾਧੇ ਨੂੰ ਦਿੱਤੀ ਮਨਜ਼ੂਰੀ 

ਆਰਥਿਕ ਮਾਮਲਿਆਂ ਬਾਰੇ ਪਰਿਸ਼ਦ ਕਮੇਟੀ ਨੇ ਗੰਨੇ ਰਸ ਵਿੱਚ ਸਿੱਧਾ ਪੈਟਰੋਲ ਮਿਲਾ ਕੇ ਬਣਾਈ ਜਾਂਦੀ ਈਥਾਨੌਲ ਦੀ ਕੀਮਤ’ ਚ 25 ਫੀਸਦੀ ਵਾਧੇ ਦੀ ਮਨਜ਼ੂਰੀ ਦਿੱਤੀ ਹੈ।
ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ ਪਰਿਸ਼ਦ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 100 ਫੀਸਦੀ ਗੰਨੇ ਦੇ ਜੂਸ ਤੋਂ ਬਣੀ ਈਥਾਨੌਲ ਦੀ ਮੌਜੂਦਾ ਦਰ 47 ਰੁਪਏ 13 ਪੈਸੇ ਤੋਂ ਵਧਾ ਕੇ 59 ਰੁਪਏ 43 ਪੈਸੇ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ।
ਸ੍ਰੀ ਪ੍ਰਧਾਨ ਨੇ ਕਿਹਾ ਕਿ ਬੀ-ਹੈਵੀ ਗੁੜਰਸ ਤੋਂ ਬਣੀ ਈਥਾਨੌਲ ਦੀ ਕੀਮਤ 52 ਰੁਪਏ 43 ਪੈਸੇ ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ, ਜੋ ਵਰਤਮਾਨ ਵਿੱਚ 47 ਰੁਪਏ 13 ਪੈਸੇ ਪ੍ਰਤੀ ਲੀਟਰ ਹੈ ਅਤੇ ਸੀ-ਹੈਵੀ ਗੁੜਰਸ ਤੋਂ ਬਣੀ ਈਥਾਨੌਲ 43 ਰੁਪਏ 70 ਪੈਸੇ ਤੋਂ ਘੱਟ ਕੇ 43 ਰੁਪਏ 46 ਪੈਸੇ ਪ੍ਰਤੀ ਲੀਟਰ ਹੋ ਗਈ ਹੈ।