ਸ੍ਰੀਲੰਕਾ:  ਪੀਐਮ ਰਨਿਲ ਵਿਕਰਮੇਸਿੰਘ ਨੇ ਸ੍ਰੀਲੰਕਾ ਵੱਲੋਂ ਚੀਨ ਨੂੰ ਰਣਨੀਤਕ ਬੰਦਰਗਾਹਾਂ ‘ਤੇ ਕਾਬੂ ਕਰਨ ਦੀ ਇਜਾਜ਼ਤ ਦੇਣ ਦੇ ਦੋਸ਼ਾਂ ਦਾ ਕੀਤਾ ਖੰਡਨ

 ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮੇਸਿੰਘ ਨੇ ਇਸ ਦਾਅਵੇ ਨੂੰ ਖ਼ਾਰਿਜ ਕੀਤਾ ਹੈ ਕਿ ਸ੍ਰੀਲੰਕਾ ਚੀਨ ਨੂੰ ਰਣਨੀਤਕ ਬੰਦਰਗਾਹਾਂ ‘ਤੇ ਕਾਬੂ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਨੇ ਹਨੋਈ ਵਿਖੇ ਏ.ਐੱਸ.ਈ.ਏ.ਐਨ. ਦੇ ਸੰਸਾਰਕ ਵਿੱਤੀ ਸੰਮੇਲਨ ਦੌਰਾਨ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਵੀ ਵਿਸ਼ਵਾਸ ਨਹੀਂ ਸੀ ਕਿ ਦੇਸ਼ ਵਿਆਪਕ ਚੀਨੀ ਕਰਜ਼ਿਆਂ ਵਿੱਚ ਫਸਿਆ ਹੋਇਆ ਹੈ।
ਸ਼੍ਰੀ ਵਿਕਰਮੇਸਿੰਘ ਨੇ ਕਿਹਾ ਕਿ ਸ੍ਰੀਲੰਕਾ ਇਕ ਰੇਖਾ ਵਿੱਚ ਨਹੀਂ ਹੈ ਅਤੇ 1948 ਤੋਂ ਇਸ ਤਰ੍ਹਾਂ ਹੀ ਰਿਹਾ ਹੈ।
ਉਨ੍ਹਾਂ ਦੀ ਇਹ ਟਿੱਪਣੀ ਛਾਪੀ ਗਈ ਹੈ ਕਿਉਂਕਿ ਸ੍ਰੀਲੰਕਾ ਅਤੇ ਚੀਨ ਨੇ ਪਿਛਲੇ ਸਾਲ ਦੱਖਣੀ ਹਮਬਾਂਟੋਟਾ ਬੰਦਰਗਾਹ ਦੀ 99 ਸਾਲਾ ਠੇਕੇ ਦੀ ਸਹਿਮਤੀ ਦਿੱਤੀ ਸੀ। ਅਮਰੀਕਾ, ਜਾਪਾਨ ਅਤੇ ਭਾਰਤ ਸਮੇਤ ਦੇਸ਼ਾਂ ਨੇ ਫੌਜੀ ਸਰਗਰਮੀਆਂ ਤੋਂ ਮੁਕਤ ਰਹਿਣ ਲਈ ਬੰਦਰਗਾਹ ਦੀ ਲੋੜ ਤੇ ਜ਼ੋਰ ਦਿੱਤਾ ਹੈ।