10 ਦਿਨਾਂ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ 

10 ਦਿਨਾਂ ਤੱਕ ਚੱਲਣ ਵਾਲੇ ਗਣੇਸ਼ ਚਤੁਰਥੀ ਦੇ ਤਿਉਹਾਰ ਅੱਜ ਸ਼ੁਰੂ ਹੋ ਗਏ ਹਨ, ਜੋ ਭਗਵਾਨ ਗਣੇਸ਼ ਦੇ ਜਨਮ ਦਿਵਸ ਲਈ ਮਨਾਏ ਜਾਂਦੇ ਹਨ। ਇਹ ਤਿਉਹਾਰ ਭਗਵਾਨ ਗਣੇਸ਼ ਦੀ ਇਕ ਮੂਰਤ ਦੇ ਵਿਸਰਜਨ ਨਾਲ ਖ਼ਤਮ ਹੁੰਦਾ ਹੈ।
ਇਹ ਤਿਉਹਾਰ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਗੁਜ਼ਰਾਤ ਅਤੇ ਹੋਰ ਸੂਬਿਆਂ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਪ੍ਰਧਾਨ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।