ਇੰਦੌਰ ਵਿੱਚ ਆਯੋਜਿਤ ਅਸ਼-ਰੈ-ਮੁਬਾਰਕਾ ਵਿੱਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ਵਿੱਚ ਦਾਊਦੀ ਬੋਹਰਾ ਭਾਈਚਾਰੇ ਦੁਆਰਾ ਇੰਦੌਰ ਵਿੱਚ ਆਯੋਜਿਤ ਅਸ਼-ਰੇ-ਮੁਬਾਰਕਾ ਵਿੱਚ ਸ਼ਿਰਕਤ ਕਰਨਗੇ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ, ਦਾਊਦੀ ਬੋਹਰਾ ਭਾਈਚਾਰੇ ਦੇ 53ਵੇਂ ਮੁਖੀ ਸੈਯਦਨਾ ਮੁਫੱਦਲ ਸੈਫੂੱਦੀਨ ਨਾਲ ਵੀ ਮੁਲਾਕਾਤ ਕਰਨਗੇ। ਡਾ. ਸੈਫੂੱਦੀਨ ਨੇ ਇੰਦੌਰ ਦੀ ਸੈਫੀ ਨਗਰ ਮਸਜਿਦ ਵਿੱਚ ਨੌਂ ਦਿਨ ਤੱਕ ਚੱਲਣ ਵਾਲੇ ਧਾਰਮਿਕ ਸੰਵਾਦ ਆਯੋਜਿਤ ਕੀਤਾ ਹੈ, ਜਿਸ ਦੀ ਸ਼ੁਰੂਆਤ ਬੁੱਧਵਾਰ ਵਾਲੇ ਦਿਨ ਹੀ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਵੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਨ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।