ਕਾਠਮਾਂਡੂ ਅਤੇ ਬੋਧਗਯਾ ਵਿਚਕਾਰ ਬੱਸ ਸੇਵਾ ਸ਼ੁਰੂ

ਨੇਪਾਲ ਦੀ ਰਾਜਧਾਨੀ ਕਾਠਮਾਂਡੂ ਅਤੇ ਬਿਹਾਰ ਦੇ ਸ਼ਹਿਰ ਬੋਧਗਯਾ ਵਿਚਾਲੇ ਬੱਸ ਸੇਵਾ ਸ਼ੁਰੂ ਹੋ ਗਈ ਹੈ। ਨੇਪਾਲ ਅਤੇ ਬਿਹਾਰ ਦੇ ਵਿਚਾਲੇ ਪਹਿਲੀ ਵਾਰੀ ਚੱਲਣ ਵਾਲੀ ਇਸ ਬੱਸ ਨੂੰ ਨੇਪਾਲ ਦੇ ਟਰਾਂਸਪੋਰਟ ਮੰਤਰੀ ਰਘੁਬੀਰ ਮਹਾਸੇਠ ਅਤੇ ਨੇਪਾਲ ਵਿੱਚ ਭਾਰਤੀ ਰਾਜਦੂਤ ਮੰਜੀਵ ਸਿੰਘ ਪੁਰੀ ਨੇ ਬੀਤੀ ਸ਼ਾਮ ਕਾਠਮਾਂਡੂ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।

ਜ਼ਿਕਰਯੋਗ ਹੈ ਕਿ 45 ਸੀਟਾਂ ਵਾਲੀ ਵਾਤਾਅਨੁਕੂਲਿਤ ਡੀਲਕਸ ਬੱਸ 16 ਘੰਟੇ ਵਿੱਚ ਕਾਠਮੰਡੂ ਤੋਂ ਬੋਧਗਯਾ ਦੀ 660 ਕਿਲੋਮੀਟਰ ਦੀ ਯਾਤਰਾ ਪੂਰੀ ਕਰੇਗੀ। ਇਹ ਬੱਸ ਰੋਜ਼ਾਨਾ ਸ਼ਾਮ 7 ਵਜੇ ਕਾਠਮਾਂਡੂ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 11 ਵਜੇ ਬੋਧਗਯਾ ਪੁੱਜੇਗੀ। ਬੱਸ ਦਾ ਕਿਰਾਇਆ 1250 ਰੁਪਏ ਹੈ। ਜ਼ਿਕਰਯੋਗ ਹੈ ਕਿ 2014 ਵਿੱਚ ਆਪਣੀ ਨੇਪਾਲ ਦੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਦੇ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਨ ਤਾਂ ਕਿ ਦੋਹਾਂ ਮੁਲਕਾਂ ਦੇ ਲੋਕਾਂ ਵਿੱਚ ਆਪਸੀ ਸੰਪਰਕ ਵਧੇ ਅਤੇ ਨਾਲ ਹੀ ਸੈਰ-ਸਪਾਟੇ ਨੂੰ ਵੀ ਹੱਲਾਸ਼ੇਰੀ ਮਿਲੇ।