ਚੀਨ ਵਿੱਚ ਵਾਹਨ ਦੀ ਚਪੇਟ ਵਿੱਚ ਆਉਣ ਨਾਲ 11 ਦੀ ਮੌਤ ਅਤੇ 44 ਜਖ਼ਮੀ

 ਚੀਨ ਦੇ ਹੁਨਾਨ ਸੂਬੇ ਵਿੱਚ ਇੱਕ ਐਸ.ਯੂ.ਵੀ. ਵਾਹਨ ਦੀ ਚਪੇਟ ਵਿੱਚ ਆਉਣ ਨਾਲ 11 ਲੋਕ ਮਾਰੇ ਗਏ ਜਦੋਂ ਕਿ 44 ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਵਾਹਨ ਦੇ ਚਾਲਕ ਨੇ ਜਾਣ-ਬੁਝ ਕੇ ਆਪਣੇ ਵਾਹਨ ਨੂੰ ਭੀੜ ਤੇ ਚੜ੍ਹਾ ਦਿੱਤਾ, ਜਿਸ ਦੇ ਸਿੱਟੇ ਵਜੋਂ ਇਹ ਮੰਦਭਾਗੀ ਘਟਨਾ ਵਾਪਰੀ।

ਕਾਬਿਲੇਗੌਰ ਹੈ ਕਿ ਇਹ ਹਮਲਾ ਬੁੱਧਵਾਰ ਦੀ ਰਾਤ ਨੂੰ ਹੋਇਆ ਅਤੇ ਇਸ ਵਿੱਚ ਜ਼ਖਮੀ ਹੋਣ ਵਾਲੇ ਜ਼ਿਆਦਾਤਰ ਬਜ਼ੁਰਗ ਹਨ।

ਪੁਲਿਸ ਨੇ 54 ਸਾਲ ਦੇ ਵਾਹਨ ਚਾਲਕ, ਯਾਂਗ ਜੈਨਿਉਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿਛ ਜਾਰੀ ਹੈ।