ਜਸਟਿਸ ਰੰਜਨ ਗੋਗੋਈ ਹੋਣਗੇ ਭਾਰਤ ਦੇ ਅਗਲੇ ਮੁੱਖ ਜੱਜ

ਜਸਟਿਸ ਰੰਜਨ ਗੋਗੋਈ ਭਾਰਤ ਦੇ ਅਗਲੇ ਮੁੱਖ ਜੱਜ ਹੋਣਗੇ। ਬੀਤੇ ਦਿਨ ਕਾਨੂੰਨ ਮੰਤਰਾਲੇ ਨੇ ਜਸਟਿਸ ਗੋਗੋਈ ਦੀ ਨਿਯੁਕਤੀ ਬਾਰੇ ਪੁਸ਼ਟੀ ਕੀਤੀ ਹੈ। ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਹਨ। ਜ਼ਿਕਰਯੋਗ ਹੈ ਕਿ ਰੰਜਨ ਗੋਗੋਈ ਵਰਤਮਾਨ ਮੁੱਖ ਜੱਜ ਦੀਪਕ ਮਿਸ਼ਰਾ ਦੀ ਜਗ੍ਹਾ ਲੈਣਗੇ ਜੋ ਅਗਲੇ ਮਹੀਨੇ ਦੀ 2 ਤਰੀਕ ਨੂੰ ਸੇਵਾ-ਮੁਕਤ ਹੋ ਰਹੇ ਹਨ।

ਉਹ 3 ਅਕਤੂਬਰ ਨੂੰ ਆਪਣਾ ਕਾਰਜ-ਭਾਰ ਸੰਭਾਲਣਗੇ ਅਤੇ ਬਤੌਰ ਮੁੱਖ ਜੱਜ ਉਨ੍ਹਾਂ ਦਾ ਕਾਰਜਕਾਲ ਲਗਭਗ 13 ਮਹੀਨੇ ਦਾ ਹੋਵੇਗਾ।

ਕਾਬਿਲੇਗੌਰ ਹੈ ਕਿ ਜਸਟਿਸ ਗੋਗੋਈ ਗੁਹਾਟੀ ਸਮੇਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਅਪਰੈਲ 2012 ਵਿੱਚ ਉਨ੍ਹਾਂ ਨੂੰ ਸੁਪਰੀਮ ਦੇ ਜੱਜ ਵਜੋਂ ਚੁਣਿਆ ਗਿਆ ਸੀ।