ਜਾਪਾਨ ਓਪਨ : ਕਿਦੰਬੀ ਸ਼੍ਰੀਕਾਂਤ ਕੁਆਟਰ ਫਾਈਨਲ ਵਿੱਚ

 ਜਾਪਾਨ ਓਪਨ ਬੈਡਮਿੰਟਨ ਮੁਕਾਬਲੇ ਵਿੱਚ ਕਿਦੰਬੀ ਸ਼੍ਰੀਕਾਂਤ ਨੇ ਕੁਆਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਉਸ ਨੇ ਕੱਲ੍ਹ ਟੋਕੀਓ ਵਿੱਚ ਹੋਏ ਮੁਕਾਬਲੇ ਦੌਰਾਨ ਹਾਂਗਕਾਂਗ ਦੇ ਵੋਂਗ ਵਿੰਗ ਕੀ ਨੂੰ ਹਰਾਇਆ ਸੀ।

ਸ਼੍ਰੀਕਾਂਤ ਨੇ ਵੋਂਗ ਨੂੰ 21-15, 21-14 ਦੇ ਅੰਕਾਂ ਨਾਲ ਹਰਾਇਆ। ਜਦਕਿ ਭਾਰਤੀ ਖਿਡਾਰੀ ਪੀ.ਵੀ. ਸਿੰਧੂ ਅਤੇ ਐਚ.ਐਸ. ਪ੍ਰਣੋਏ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਆਪਣੇ ਪ੍ਰੀ-ਕਵਾਰਟਰ ਫਾਈਨਲ ਮੈਚ ਵਿੱਚ, ਸਿੰਧੂ, ਤੀਜੇ ਸਥਾਨ ਉੱਤੇ ਰਹੀ ਜਦਕਿ ਪੁਰਸ਼ਾਂ ਦੇ ਏਕਲ ਮੁਕਾਬਲੇ ਵਿੱਚ ਪ੍ਰਣੋਏ ਇੰਡੋਨੇਸ਼ੀਆ ਦੇ ਖਿਡਾਰੀ ਸਿਨੀਸੁਕਾ ਗਿੰਟਿੰਗ ਤੋਂ ਹਾਰ ਗਏ।