ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਅੱਠ ਅੱਤਵਾਦੀ ਹਲਾਕ

ਬੀਤੇ ਦਿਨ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ ਅਤੇ ਜੰਮੂ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਅੱਠ ਅੱਤਵਾਦੀ ਮਾਰੇ ਗਏ ਹਨ।

ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਸੀਮਾ-ਰੇਖਾ ਦੇ ਨੇੜੇ ਭਾਰਤੀ ਫੌਜ ਨੇ ਇੱਕ ਵੱਡੀ ਘੁਸਪੈਠ ਨੂੰ ਨਾਕਾਮ ਕਰਕੇ ਤਿੰਨ ਅਣਪਛਾਤੇ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਫੌਜ ਦੀ ਕਾਰਵਾਈ ਦੌਰਾਨ ਦੋ ਜੈਸ਼-ਏ-ਮੁਹੰਮਦ ਦੇ ਦੋ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਸਨ। ਪੁਲਿਸ ਦੇ ਹਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਸੋਪੋਰ ਬੰਬ ਧਮਾਕੇ ਦਾ ਆਗੂ ਸੀ, ਜਿਸ ਵਿੱਚ ਚਾਰ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋਏ ਸਨ।

ਪੁਲਿਸ ਮਹਾਨਿਦੇਸ਼ਕ ਦਿਲਬਾਗ ਸਿੰਘ ਨੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਹੋਰ ਘਟਨਾ ਵਿੱਚ ਗਾਂਦਰਬਲ ਜ਼ਿਲ੍ਹੇ ਵਿੱਚ ਜੰਮੂ-ਕਸ਼ਮੀਰ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਕਾਬਿਲੇਗੌਰ ਹੈ ਕਿ ਜੰਮੂ ਦੇ ਝੱਜਰ ਕੋਟਲੀ ਇਲਾਕੇ ਵਿੱਚ ਚੱਲ ਰਹੀ ਮੁੱਠਭੇੜ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ।