ਦੇਸ਼ ਵਿੱਚ ਵਪਾਰ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਭਾਰਤ ਦਾ ਰੂਸੀ ਕੰਪਨੀਆਂ ਨੂੰ ਸੱਦਾ

ਦੇਸ਼ ਵਿੱਚ ਵਪਾਰਕ ਸੰਭਾਨਾਵਾਂ ਦਾ ਪਤਾ ਲਾਉਣ ਅਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਨੇ ਰੂਸੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਸਰਕਾਰੀ ਹਵਾਲੇ ਤੋਂ ਮਿਲੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਰੂਸ ਦੇ ਪੂਰਬੀ ਖਿੱਤੇ ਦੇ ਆਗੂਆਂ ਨੂੰ ਭਾਰਤ ਵਿੱਚ ਵਪਾਰ ਵਫ਼ਦ ਦੀ ਅਗਵਾਈ ਕਰਨ ਅਤੇ ਭਾਰਤੀ ਵਪਾਰੀਆਂ ਨਾਲ ਭਾਗੀਦਾਰੀ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਪ੍ਰਭੂ ਨੇ ਹਾਲ ਹੀ ਵਿੱਚ ਰੂਸ ਦੇ ਵਲਾਦੀਵੋਸਤਕ ਦੀ ਯਾਤਰਾ ਕੀਤੀ ਸੀ ਜਿੱਥੇ ਉਨ੍ਹਾਂ ਨੇ ਪੂਰਬੀ ਆਰਥਿਕ ਮੰਚ ਬੈਠਕ ਵਿੱਚ ਹਿੱਸਾ ਲਿਆ ਸੀ। ਵਣਜ ਮੰਤਰੀ ਨੇ ਦੋਨਾਂ ਦੇਸ਼ਾਂ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਰੂਸੀ ਆਗੂਆਂ ਨਾਲ ਚਰਚਾ ਵੀ ਕੀਤੀ ਸੀ।