ਪਤੰਜਲੀ ਵੇਚੇਗਾ ਗਾਂ ਦਾ ਦੁੱਧ, ਅਗਲੇ ਵਿੱਤੀ ਸਾਲ ਵਿੱਚ 1, 000 ਕਰੋੜ ਰੁਪਏ ਦੇ ਕਾਰੋਬਾਰ ਦੀ ਆਸ

ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਨੇ ਵੀਰਵਾਰ ਨੂੰ ਗਾਂ ਦਾ ਦੁੱਧ ਅਤੇ  ਡੇਅਰੀ ਉਤਪਾਦਾਂ ਨੂੰ ਲਾਂਚ ਕਰਕੇ ਗਾਂ-ਦੁੱਧ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਆਪਣੇ ਡੇਅਰੀ ਉਤਪਾਦਾਂ ਨੂੰ ਲੈ ਕੇ ਪਤੰਜਲੀ ਨੇ ਵਿੱਤੀ ਸਾਲ 2020 ਤੱਕ ਲੱਗਭੱਗ 1000 ਕਰੋੜ ਰੁਪਏ ਦੀ ਵਿੱਕਰੀ ਕਰਨ ਦਾ ਟੀਚਾ ਰੱਖਿਆ ਹੈ।

ਕਾਬਿਲੇਗੌਰ ਹੈ ਕਿ ਹਰਿਦੁਆਰ ਵਿੱਚ ਸਥਿਤ ਪਤੰਜਲੀ ਨੇ ਹਾਲ ਹੀ ਵਿੱਚ ਫਰੋਜ਼ਨ ਸਬਜ਼ੀਆਂ ਅਤੇ ਬੋਤਲ ਬੰਦ ਪਾਣੀ ਵਰਗੇ ਉਤਪਾਦਾਂ ਨੂੰ ਵੀ ਬਾਜ਼ਾਰ ਵਿੱਚ ਉਤਾਰਿਆ ਹੈ। ਪਤੰਜਲੀ ਦਿੱਲੀ ਸਮੇਤ ਐਨ.ਸੀ.ਆਰ., ਰਾਜਸਥਾਨ, ਮੁੰਬਈ ਅਤੇ ਮਹਾਰਾਸ਼ਟਰ ਦੇ ਪੁਣੇ ਇਲਾਕੇ ਵਿੱਚ ਲਗਭਗ 56, 000 ਵਿਕ੍ਰੇਤਿਆਂ ਦਾ ਨੈੱਟਵਰਕ ਖੜ੍ਹਾ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਚਾਰ ਲੱਖ ਲੀਟਰ ਗਾਂ ਦੇ ਦੁੱਧ ਦੀ ਸਪਲਾਈ ਕਰੇਗੀ।

ਜ਼ਿਕਰਯੋਗ ਹੈ ਕਿ ਇਸ ਮੌਕੇ ਬਾਬਾ ਰਾਮਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਲੇ ਮਾਲੀ ਸਾਲ ਵਿੱਚ ਸਾਡਾ 1000 ਕਰੋੜ ਰੁਪਏ ਦੇ ਕਾਰੋਬਾਰ ਕਰਨ ਦਾ ਟੀਚਾ ਰੱਖਿਆ ਹੈ