ਮਾਲੀ: ਮਾਲੀ ਨਦੀ ਵਿੱਚ ਟਰੱਕ ਡਿੱਗਣ ਨਾਲ ਵੀਹ ਜਣਿਆਂ ਦੀ ਮੌਤ

ਮਾਲੀ ਵਿੱਚ ਉਸ ਸਮੇਂ ਵੀਹ ਲੋਕਾਂ ਦੀ ਮੌਤ ਹੋ ਗਈ ਜਦੋਂ ਕੇਂਦਰੀ ਮਾਲੀ ਵਿੱਚ ਇੱਕ ਮੇਲੇ ਤੋਂ ਵਾਪਸ ਆਉਂਦਾ ਟਰੱਕ ਬ੍ਰੇਕ ਫੇਲ੍ਹ ਹੋਣ ਕਾਰਨ ਨਦੀ ਵਿੱਚ ਡਿੱਗ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਸੋਮਵਾਰ ਦੇਰ ਰਾਤ ਵੇਲੇ ਵਾਪਰੀ। ਜ਼ਿਕਰਯੋਗ ਹੈ ਕਿ 63 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਚਾਨਕ ਟਰੱਕ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਅਣਸੁਖਾਵੀਂ ਘਟਨਾ ਵਾਪਰੀ ਹੈ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਮਾਲੀ ਦੀਆਂ ਖਰਾਬ ਸੜਕਾਂ ਅਤੇ ਆਵਾਜਾਈ ਦੇ ਨੇਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਉਥੇ ਸੜਕੀ ਘਟਨਾਵਾਂ ਕਾਫੀ ਹੁੰਦੀਆਂ ਹਨ।