ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਈ.ਆਰ.ਆਈ.ਜੀ.ਸੀ.-ਟੀ.ਈ.ਸੀ. ਬੈਠਕ ਵਿੱਚ ਹਿੱਸਾ ਲੈਣ ਲਈ ਪੁੱਜੇ ਮਾਸਕੋ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਈ.ਆਰ.ਆਈ.ਜੀ.ਸੀ.-ਟੀ.ਈ.ਸੀ. ਦੀ ਬੈਠਕ ਵਿੱਚ ਹਿੱਸਾ ਲੈਣ ਲਈ ਬੀਤੀ ਸ਼ਾਮ ਮਾਸਕੋ ਪੁੱਜ ਗਏ ਹਨ। ਜ਼ਿਕਰਯੋਗ ਹੈ ਕਿ ਉਹ ਤਕਨੀਕੀ ਅਤੇ ਆਰਥਿਕ ਸਹਿਯੋਗ ਉੱਤੇ ਅੰਤਰ-ਸਰਕਾਰੀ ਕਮਿਸ਼ਨ ਦੀ 23ਵੀਂ ਬੈਠਕ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਉਹ ਰੂਸ ਦੇ ਉਪ ਪ੍ਰਧਾਨ ਮੰਤਰੀ ਯੂਰੀ ਬੋਰੀਸੋਵ ਦੇ ਨਾਲ ਬੈਠਕ ਦੀ ਸਾਂਝੇ ਤੌਰ ਤੇ ਪ੍ਰਧਾਨਗੀ ਕਰਨਗੇ।

ਕਾਬਿਲਗੌਰ ਹੈ ਕਿ ਆਈ.ਆਰ.ਆਈ.ਜੀ.ਸੀ.-ਟੀ.ਈ.ਸੀ. ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਤਕਨੀਕ, ਸਭਿਆਚਾਰ ਅਤੇ ਆਪਸੀ ਹਿੱਤਾਂ ਸਮੇਤ ਹੋਰਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ। ਇਸ ਦੀ ਬੈਠਕ ਸਾਲ ਵਿੱਚ ਇੱਕ ਵਾਰੀ ਹੁੰਦੀ ਹੈ, ਜਿਸ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਲਈ ਸੰਬੰਧਿਤ ਮੁੱਦਿਆਂ ਦੀ ਪੜਤਾਲ ਅਤੇ ਸਮੀਖਿਆ ਕੀਤੀ ਜਾਂਦੀ ਹੈ।

ਇਹ ਕਮਿਸ਼ਨ ਬੈਠਕ ਵਿੱਚ ਵਿਚਾਰੇ ਗਏ ਵੱਖ-ਵੱਖ ਖੇਤਰਾਂ ਵਿੱਚ ਦੁ-ਪੱਖੀ ਸਹਿਯੋਗ ਅਤੇ ਸੰਬੰਧਤ ਖੇਤਰਾਂ ਨੂੰ ਲੈ ਕੇ ਨੀਤੀ ਨਿਰਮਾਣ ਅਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਦਾ ਕੰਮ ਕਰੇਗਾ।ਇਸ ਤੋਂ ਪਹਿਲਾਂ ਸ਼੍ਰੀਮਤੀ ਸੁਸ਼ਮਾ ਸਵਰਾਜ ਦਾ ਰੂਸ ਪੁੱਜਣ ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਰੂਸ ਦੇ ਵਿਦੇਸ਼ ਮੰਤਰੀ ਮੇਰੇਡੋਵ ਨਾਲ ਦੁ-ਪਖੀ ਮਸਲਿਆਂ ਤੇ ਚਰਚਾ ਵੀ ਕੀਤੀ।