ਵਿਸ਼ਵ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਉਦੈਵੀਰ ਸਿੰਘ ਨੇ ਜਿੱਤਿਆ ਸੋਨ ਤਗਮਾ

ਸੋਲ੍ਹਾਂ ਵਰ੍ਹਿਆਂ ਦੇ ਉਦੈਵੀਰ ਸਿੰਘ ਨੇ ਦੱਖਣੀ ਕੋਰੀਆ ਵਿੱਚ ਵਿਸ਼ਵ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿੱਚ ਜੂਨੀਅਰ ਪੁਰਸ਼ਾਂ ਦੀ 25 ਮੀਟਰ ਪਿਸਟਲ ਮੁਕਾਬਲੇ  ਵਿੱਚ ਸੋਨ ਤਗਮਾ ਪ੍ਰਾਪਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਵਿਅਕਤੀਗਤ ਮੁਕਾਬਲੇ ਵਿੱਚ ਉਦੈਵੀਰ ਨੇ ਅਮਰੀਕਾ ਦੇ ਹੇਨਰੀ ਲੇਵਰੇਟ ਅਤੇ ਕੋਰੀਆ ਦੇ ਜੈਕਿਊਨ ਪਿੱਛੇ ਛੱਡਦਿਆਂ 587 ਅੰਕ ਪ੍ਰਾਪਤ ਕੀਤੇ ਅਤੇ ਸੋਨ ਤਗਮੇ ਤੇ ਕਬਜ਼ਾ ਜਮਾਇਆ।

ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਵਿਜੈਵੀਰ ਸਿੱਧੂ 581 ਦੇ ਸਕੋਰ ਨਾਲ ਚੌਥੇ ਸਥਾਨ ਉੱਤੇ ਰਹੇ ਅਤੇ ਰਾਜਕੰਵਰ ਸਿੰਘ ਸੰਧੂ ਨੇ 568 ਦੇ ਸਕੋਰ ਨਾਲ 20ਵਾਂ ਸਥਾਨ ਹਾਸਲ ਕੀਤਾ। ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਸਾਂਝੇ ਅੰਕਾਂ ਨੇ ਭਾਰਤ ਨੂੰ ਪਹਿਲਾ ਸਥਾਨ ਦਿਵਾਇਆ। ਜਦਕਿ 1730 ਅੰਕਾਂ ਦੇ ਨਾਲ ਚੀਨ ਦੂਜੇ ਅਤੇ 1721 ਅੰਕਾਂ ਦੇ ਨਾਲ ਕੋਰੀਆ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਕਾਬਿਲੇਗੌਰ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿੱਚ ਭਾਰਤ ਦਾ ਇਹ ਬਿਹਤਰੀਨ ਪ੍ਰਦਰਸ਼ਨ ਹੈ।