ਪ੍ਰਧਾਨ ਮੰਤਰੀ ਅੱਜ ਰੋਹਤਕ ਵਿਖੇ ਦੀਨਬੰਧੂ ਸਰ ਛੋਟੂ ਰਾਮ ਦੇ ਬੁੱਤ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੋਹਤਕ ਜ਼ਿਲ੍ਹੇ ਵਿੱਚ ਸਾਂਪਲਾ ਦਾ ਦੌਰਾ ਕਰਨਗੇ, ਜਿੱਥੇ ਉਹ ਦੀਨਬੰਧੂ ਸਰ ਛੋਟੂ ਰਾਮ ਦੀ 64 ਫੁੱਟ ਉੱਚੇ ਬੁੱਤ ਦਾ ਉਦਘਾਟਨ ਕਰਨਗੇ, ਜੋ ਕਿ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਅੱਜ ਹੀ ਸੋਨੀਪਤ ਜ਼ਿਲ੍ਹੇ ‘ਚ ਬਾਂਧੀ ਵਿਖੇ ਰੇਲ ਕੋਚ ਮੁਰੰਮਤ ਫੈਕਟਰੀ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਜਾਵੇਗਾ।

ਹਰਿਆਣਾ ਸਰਕਾਰ ਦੇ ਬੁਲਾਰੇ ਨੇ ਚੰਡੀਗੜ੍ਹ ਵਿੱਚ ਮੀਡੀਆ ਨੂੰ ਦੱਸਿਆ ਕਿ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਾਂਪਲਾ ਵਿੱਚ ਦੀਨਬੰਧੂ ਸਮਿਤੀ ਰੈਲੀ ਨੂੰ ਵੀ ਸੰਬੋਧਿਨ ਕਰਨਗੇ।

ਇਸ ਕਾਰਜ ਦੌਰਾਨ ਪ੍ਰਧਾਨ ਮੰਤਰੀ ਦੀਨਬੰਧੂ ਛੋਟੂ ਰਾਮ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਮਿਊਜ਼ੀਅਮ ਵਿੱਚ ਵੀ ਜਾਣਗੇ ਜੋ ਦੀਨਬੰਧੂ ਦੇ ਜੀਵਨ ਦੀ ਝਲਕ ਦਿਖਾਉਂਦਾ ਹੈ।

ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਆਦੇਵ ਨਾਰਾਇਣ ਆਰਿਆ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੀ ਕੇਂਦਰੀ ਮੰਤਰੀਆਂ ਦੇ ਨਾਲ ਇਸ ਮੌਕੇ ਵਿੱਚ ਆਪਣੀ ਸ਼ਮੂਲੀਅਤ ਪਾਉਣਗੇ।