ਪ੍ਰਧਾਨ ਮੰਤਰੀ ਨੇ ਆਈ.ਪੀ.ਐਸ ਸੰਚਾਲਕਾਂ ਨਾਲ ਕੀਤੀ ਗੱਲਬਾਤ; ਸਮਰਪਣ ਨਾਲ ਕੰਮ ਕਰਨ ਲਈ ਕੀਤਾ ਪ੍ਰੇਰਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਪੀ.ਐਸ ਸੰਚਾਲਕਾਂ ਨੂੰ ਕਿਹਾ ਹੈ ਕਿ ਉਹ ਸਮਰਪਣ ਨਾਲ ਅਤੇ ਭਿੰਨਤਾ ਦੇ ਨਾਲ ਕੰਮ ਕਰਨਵੱਖਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਧਿਆਨ ‘ਚ ਰੱਖਦੇ ਹੋਏ ਉਹ ਉਨ੍ਹਾਂ ਦੀ ਦੇਖਭਾਲ ਕਰਨਗੇ।

ਸ਼੍ਰੀ ਮੋਦੀ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ) ਦੇ 2017 ਬੈਚ ਦੇ 100 ਸੰਚਾਲਕਾਂ ਨਾਲ ਗੱਲਬਾਤ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਉਨ੍ਹਾਂ 33,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਆਪਣਾ ਕਰੱਤਵ ਨਿਭਾਉਂਦਿਆਂ ਆਪਣੀਆਂ ਜਾਨਾਂ ਗਵਾਈਆਂ ਹਨ। ਚੰਗੇ ਸ਼ਾਸਨਅਨੁਸ਼ਾਸਨ ਅਤੇ ਆਚਰਣਔਰਤਾਂ ਦੀ ਸ਼ਕਤੀਕਰਨ ਅਤੇ ਫੋਰੈਂਸਿਕ ਵਿਗਿਆਨ ਵਰਗੇ ਵਿਸ਼ੇ ਵੀ ਗੱਲਬਾਤ ਦੇ ਦੌਰਾਨ ਚਰਚਾ ਲਈ ਸਾਹਮਣੇ ਆਏ।