ਅੱਜ ਸਵੇਰੇ ਉੜੀਸਾ ਵਿਚ ਗੋਪਾਲਪੁਰ ਨੇੜੇ ਚੱਕਰਵਾਤ ਤਿਤਲੀ ਨੇ ਦਿੱਤਾ ਜ਼ਮੀਨੀ ਝਟਕਾ

ਚੱਕਰਵਾਤ ਤਿਤਲੀ ਨੇ ਅੱਜ ਸਵੇਰੇ ਉੜੀਸਾ ਵਿੱਚ ਗੋਪਾਲਪੁਰ ਦੇ ਨੇੜੇ ਜ਼ਮੀਨ ਨੂੰ ਪ੍ਰਭਾਵਿਤ ਕੀਤਾ ਹੈ। ਉੜੀਸਾ ਦੇ ਕਈ ਹਿੱਸਿਆਂ ਵਿਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਚੱਕਰਵਾਤ ਨੇ ਗੋਪਾਲਪੁਰ ਇਲਾਕੇ ਵਿਚ ਬਹੁਤ ਸਾਰੇ ਰੁੱਖ ਅਤੇ ਬਿਜਲੀ ਦੇ ਖੰਭੇ ਉਖਾੜ ਦਿੱਤੇ ਹਨ, ਜਿਸ ਨਾਲ ਜਾਇਦਾਦ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹੁਣ ਤੱਕ ਕੋਈ ਜਾਨੀ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਭੁਵਨੇਸ਼ਵਰ ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤ ਸਮੁੱਚੇ ਉੜੀਸਾ ਦੇ ਤੱਟ ਨੂੰ ਪਾਰ ਕਰ ਚੁੱਕਾ ਹੈ।
ਤਿੰਨ ਲੱਖ ਲੋਕਾਂ ਨੂੰ ਨਿਮਨ ਲਾਇਨ ਖੇਤਰ ਤੋਂ ਬਹੁ-ਉਦੇਸ਼ੀ ਚੱਕਰਵਾਤ ਸ਼ੇਲਟਰਾਂ ਵਿੱਚ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਸ਼ੇਸ਼ ਰਾਹਤ ਕਮਿਸ਼ਨਰ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਕੁਝ ਵੀ ਨੁਕਸਾਨ ਨਾ ਹੋਣ ਲਈ ਬਣਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਇਸੇ ਦੌਰਾਨ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ, ਐਨ.ਡੀ.ਆਰ.ਐਫ ਨੇ ਉੜੀਸਾ ਵਿੱਚ 14 ਟੀਮਾਂ, ਆਂਧਰਾ ਪ੍ਰਦੇਸ਼ ਦੀਆਂ ਚਾਰ ਟੀਮਾਂ ਅਤੇ ਪੱਛਮੀ ਬੰਗਾਲ ਦੀਆਂ ਤਿੰਨ ਟੀਮਾਂ ਨੂੰ ਲੋੜੀਂਦੇ ਬਚਾਅ ਉਪਕਰਣਾਂ ਦੇ ਨਾਲ ਤਾਇਨਾਤ ਕੀਤਾ ਹੈ।
ਗੰਜਮ ਜ਼ਿਲ੍ਹੇ ਵਿਚ ਰਸ਼ੀਕੁਲੀਆ ਅਤੇ ਬੰਨਸ਼ਧਾਰਾ ਵਿਚ ਤੂਫਾਨ ਦੀ ਸੰਭਾਵਨਾ ਹੈ। ਭੁਵਨੇਸ਼ਵਰ ਵਿਚ ਬੀਜੂ ਪਟਨਾਇਕ ਇੰਟਰਨੈਸ਼ਨਲ ਏਅਰਪੋਰਟ ਦੁਆਰਾ ਕੁਝ ਫਲਾਈਟ ਸਰਵਿਸਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਉੜੀਸਾ ਦੇ 18 ਜ਼ਿਲ੍ਹਿਆਂ ਲਈ ਲਾਲ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕਿਸੇ ਵੀ ਹਾਦਸੇ ਤੋਂ ਬਚਣ ਲਈ ਰਾਜ ਸਰਕਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।